ਮਿਤੀ 03.06.2024 ਨੂੰ ਰਾਤ 12.00 ਵਜੇ ਤੋਂ ਮਿਤੀ 04.06.2024 (ਵੋਟਾਂ ਦੀ ਗਿਣਤੀ ਵਾਲੇ ਦਿਨ) ਰਾਤ 12.00 ਵਜੇ ਤਕ ਨੂੰ ਵੀ ''ਡਰਾਈ ਡੇਅ'' ਐਲਾਨਿਆ
ਫ਼ਤਹਿਗੜ੍ਹ ਸਾਹਿਬ : ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਆਈ.ਏ.ਐਸ, ਜਿਲ੍ਹਾ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ ਮਿਤੀ 01 ਜੂਨ 2024 ਨੂੰ ਹੋਣੀਆਂ ਹਨ।
ਇਸ ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ, ਪੰਜਾਬ ਅਤੇ ਮੁੱਖ ਚੋਣਕਾਰ ਅਫਸਰ, ਪੰਜਾਬ ਵੱਲੋਂ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸ਼ਰਾਬ ਦੀ ਵਿਕਰੀ ਸਬੰਧੀ ਮਿਤੀ 30.05.2024 ਨੂੰ ਸ਼ਾਮ 05.00 ਵਜੇ ਤੋਂ 01.06.2024 (ਵੋਟਾਂ ਵਾਲੇ ਦਿਨ) ਰਾਤ 7.00 ਵਜੇ ਤਕ ਅਤੇ ਮਿਤੀ 03.06.2024 ਨੂੰ ਰਾਤ 12.00 ਵਜੇ ਤੋਂ ਮਿਤੀ 04.06.2024 (ਵੋਟਾਂ ਦੀ ਗਿਣਤੀ ਵਾਲੇ ਦਿਨ) ਰਾਤ 12.00 ਵਜੇ ਤਕ ਨੂੰ "ਡਰਾਈ ਡੇਅ" ਐਲਾਨਿਆ ਹੈ।
ਜਿਸ ਸਬੰਧੀ ਅੱਜ ਜ਼ਿਲ੍ਹੇ ਵਿਚ ਵੱਖੋ ਵੱਖ ਥਾਈਂ ਚੈਕਿੰਗ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਸਬੰਧੀ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਲਾਜ਼ਮੀ ਹੈ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
"ਡਰਾਈ ਡੇਅ" ਸਬੰਧੀ ਜਾਰੀ ਹੁਕਮ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟ/ਅਹਾਤੇ/ ਕਲੱਬਾਂ/ਢਾਬਿਆਂ/ਹੋਟਲਾਂ ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਤੌਰ 'ਤੇ ਇਜ਼ਾਜ਼ਤ ਹੈ, 'ਤੇ ਵੀ ਪੂਰਨ ਤੌਰ 'ਤੇ ਵੀ ਲਾਗੂ ਹਨ।