ਬਠਿੰਡਾ : ਬਠਿੰਡਾ ਅਤੇ ਮੁਕਤਸਰ ਵਿਖੇ 2 ਡਾਕਟਰਾਂ ਨੇ ਅਸਤੀਫ਼ਾ ਦੇ ਦਿਤਾ ਹੈ। ਇਹ ਅਸਤੀਫ਼ਾ ਕੰਮ ਕੇ ਦਬਾਅ ਕਾਰਨ ਦਿਤਾ ਗਿਆ ਜਾਂ ਕੋਈ ਹੋਰ ਕਾਰਨ ਸੀ। ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਡਾਕਟਰ ਦੀਪਕ ਨੇ ਇਹ ਅਸਤੀਫ਼ਾ ਇਹ ਕਹਿ ਕਿ ਦਿਤਾ ਹੈ ਕਿ ਉਨ੍ਹਾਂ ਦੇ ਪਤੀ ਹਵਾਈ ਫ਼ੋਜ ਵਿਚ ਹਨ ਇਸ ਲਈ ਉਹ ਅਸਤੀਫ਼ਾ ਦੇ ਕੇ ਉਨ੍ਹਾਂ ਦੇ ਨਾਲ ਰਹਿਣ ਜਾ ਰਹੇ ਹਨ।
ਇਸ ਤੋ ਇਲਾਵਾ ਮੁਕਤਸਰ ਸਾਹਿਬ ਵਿਖੇ ਤਾਇਨਾਤ ਡਾਕਟਰ ਰਜੀਵ ਜੈਨ ਜਿਨ੍ਹਾਂ ਨੇ ਅੱਜ ਅਸਤੀਫ਼ਾ ਦਿਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਦਾ ਬੋਝ ਬਾਹੁਤ ਜਿ਼ਆਦਾ ਹੈ ਇਸ ਲਈ ਇਹ ਅਸਤੀਫ਼ਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਡਾਕਟਰਾਂ ਦੀ ਘਾਟ ਕਾਰਨ ਡਿਊਟੀ ਲਈ ਵੱਖ ਵੱਖ ਥਾਵਾਂ ਉਤੇ ਜਾਣਾ ਪੈਂਦਾ ਹੈ। ਡਾਕਟਰ ਜੈਨ ਨੇ ਕਿਹਾ ਕਿ ਸਾਨੂੰ ਵਾਰ ਵਾਰ ਵੱਖ ਵੱਖ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ ਅਤੇ ਖਜਲ ਖੁਆਰੀ ਬਾਹੁਤ ਸੀ। ਡਾਕਟਰ ਮਾਲਤੀ ਥਾਪਰ ਜੋ ਕਿ ਵੱਖ ਵੱਖ ਮਹਿਕਮਿਆਂ ਵਿਚ ਕੰਮ ਕਰ ਚੁੱਕ ਹਨ ਅਤੇ ਸਾਬਕਾ ਮੰਤਰੀ ਵੀ ਹਨ ਨੇ ਕਿਹਾ ਕਿ ਡਾਕਟਰ ਜੈਨ ਠੀਕ ਕਹਿ ਰਹੇ ਹਨ ਪਰ ਇਕ ਗੱਲ ਜਰੂਰੀ ਹੈ ਕਿ ਇਸ ਵਕਤ ਹਾਲਾਤ ਠੀਕ ਨਹੀ ਹਨ ਅਤੇ ਅਜਿਹੇ ਵਿਚ ਜੇਕਰ ਡਾਕਟਰ ਅਸਤੀਫ਼ਾ ਦੇ ਦੇਣਗੇ ਤਾਂ ਮਾੜੀ ਗੱਲ ਤਾਂ ਹੈ ਹੀ। ਡਾ ਮਾਲਤੀ ਨੇ ਹੋਰ ਕਿਹਾ ਕਿ ਮੈ ਡਾਕਟਰ ਜੈਨ ਨਾਲ ਸਹਿਮਤ ਹਾਂ ਕਿ ਉਨ੍ਹਾਂ ਨੂੰ ਕਈ ਡੀਊਟੀਆਂ ਦਿਤੀਆਂ ਗਈਆਂ ਸਨ ਜਿਸ ਕਰ ਕੇ ਉਹ ਆਪਣੇ ਕੰਮ ਉਤੇ ਠੀਕ ਤਰ੍ਹਾਂ ਧਿਆਨ ਨਹੀ ਦੇ ਪਾ ਰਹੇ ਸਨ। ਇਸ ਤੋ ਇਲਾਵਾ ਡਾਕਟਰ ਮਾਲਤੀ ਨੇ ਕਿਹਾ ਕਿ ਐਸਐਮਓ ਵਲੋ ਵਾਰ ਵਾਰ ਮੀਟਿੰਗਾਂ ਕੀਤੀਆਂ ਜਾ ਰਾਹੀਆਂ ਹਨ ਜਿਸ ਵਿਚ ਡਾਕਟਰਾਂ ਨੂੰ ਜਾਣਾ ਪੈਂਦਾ ਹੈ ਅਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਮਰੀਜ਼ ਡਾਕਟਰਾਂ ਨੂੰ ਉਡੀਕਦੇ ਰਹਿੰਦੇ ਹਨ। ਮੀਟਿੰਗਾਂ ਵਿਚ ਤਾਂ ਇਹੀ ਪੁਛਿਆ ਦਸਿਆ ਜਾਂਦਾ ਹੈ ਕਿ ਕਿਨੀ ਦਵਾਈ ਵਰਤੀ ਗਈ ਅਤੇ ਕਿਨੀ ਰਹਿ ਗਈ।