ਫ਼ਤਹਿਗੜ੍ਹ ਸਾਹਿਬ : ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਯੋਜਨਾ ਅਧੀਨ ਬਹਾਦੁਰ ਬੱਚਿਆ ਨੂੰ ਪੁਰਸਕਾਰ ਦਿੱਤਾ ਜਾਣਾ ਹੈ। ਇਸ ਪੁਰਸਕਾਰ ਲਈ 31 ਜੁਲਾਈ, 2024 ਤੱਕ ਆਨ ਲਾਇਨ ਪੋਰਟਲ https://awards.gov.in ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ. ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਅਪਲਾਈ ਕਰਨ ਵਾਸਤੇ ਲੋੜੀਂਦੀਆਂ ਗਾਈਡ ਲਾਇਨਜ਼ ਉਕਤ ਪੋਰਟਲ ਤੇ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਕੇਵਲ ਉਹੀ ਬੱਚਾ ਅਪਲਾਈ ਕਰ ਸਕਦਾ ਹੈ ਜਿਸ ਦੀ ਉਮਰ 31 ਜੁਲਾਈ, 2024 ਨੂੰ 05 ਸਾਲ ਤੋਂ ਵੱਧ ਅਤੇ 18 ਸਾਲ ਤੱਕ ਹੋਵੇ। ਇਸ ਪੁਰਸਕਾਰ ਲਈ ਬੱਚਿਆਂ ਦੇ ਮਾਤਾ-ਪਿਤਾ, ਸਕੂਲੀ ਅਧਿਆਪਕ, ਅਧਿਕਾਰੀ ਆਦਿ ਅਪਲਾਈ ਕਰ ਸਕਦੇ ਹਨ। ਪੁਰਸਕਾਰ ਲੈਣ ਦਾ ਚਾਹਵਾਨ ਬੱਚਾ ਇਸ ਵਾਸਤੇ ਖੁਦ ਵੀ ਅਪਲਾਈ ਕਰ ਸਕਦਾ ਹੈ।