ਸੁਨਾਮ : ਸਿਹਤ ਵਿਭਾਗ ਵਿੱਚ ਠੇਕਾ ਪ੍ਰਣਾਲੀ ਅਧੀਨ ਸੇਵਾਵਾਂ ਨਿਭਾਅ ਕੇ ਸੇਵਾ ਮੁਕਤ ਹੋਈ ਨਿਰਮਲਾ ਦੇਵੀ ਨੂੰ ਮਹਿਕਮੇ ਦੇ ਕਰਮਚਾਰੀਆਂ ਨੇ ਵਿਦਾਇਗੀ ਪਾਰਟੀ ਦੇਕੇ ਸਨਮਾਨਿਤ ਕੀਤਾ। ਸੁਨਾਮ ਸ਼ਹਿਰ ਨਾਲ ਸਬੰਧਤ ਨਿਰਮਲਾ ਦੇਵੀ ਕਣਕਵਾਲ ਸਬ ਸੈਂਟਰ ਵਿਖੇ ਕੌਮੀ ਪੇਂਡੂ ਸਿਹਤ ਮਿਸ਼ਨ ਸਕੀਮ ਤਹਿਤ ਸੇਵਾਵਾਂ ਨਿਭਾਅ ਰਹੇ ਸਨ। ਮੁਲਾਜ਼ਮ ਆਗੂਆਂ ਗੁਰਪ੍ਰੀਤ ਸਿੰਘ ਮੰਗਵਾਲ, ਅਵਤਾਰ ਸਿੰਘ ਗੰਢੂਆਂ, ਦਲਜੀਤ ਢਿੱਲੋਂ ਅਤੇ ਗੁਰਪ੍ਰੀਤ ਗੁੱਜਰਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੀਆ ਗਲਤ ਨੀਤੀਆ ਕਾਰਨ ਪੰਜਾਬ ਦੇ ਵਿੱਚ ਇਸ ਵਕ਼ਤ ਵੀ ਲੱਖਾਂ ਮੁਲਾਜ਼ਮ ਕੰਟਰੈਕਟ ਤੇ ਕੰਮ ਕਰਦੇ ਆ ਰਹੇ ਹਨ , ਉਨ੍ਹਾਂ ਨੂੰ ਸੇਵਾ ਮੁਕਤੀ ਤੇ ਸਰਕਾਰ ਜਾਂ ਵਿਭਾਗ ਵੱਲੋਂ ਕੋਈ ਵਿਤੀ ਲਾਭ ਨਹੀਂ ਦਿੱਤਾ ਜਾਂਦਾ ,ਉਹ ਖਾਲੀ ਹੱਥ ਘਰ ਪਰਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਕਾਰਨ ਉਹ ਬੁਢਾਪੇ ਵਿੱਚ ਆਪਣੀ ਜਿੰਦਗੀ ਵੀ ਚੰਗੀ ਬਤੀਤ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਬੀਬੀ ਨਿਰਮਲਾ ਦੇਵੀ 2009 ਤੋਂ ਕੰਟਰੈਕਟ ਤੇ ਸੇਵਾਵਾਂ ਨਿਭਾਅ ਰਹੇ ਸਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਰਮਜੀਤ ਸਿੰਘ, ਮੁਲਾਜ਼ਮ ਜਥੇਬੰਦੀ ਦੇ ਸੁਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਜਿਲਾ ਆਗੂ ਅਵਤਾਰ ਸਿੰਘ ਗੰਢੂਆ, ਅੰਜਨਾ ਰਾਣੀ, ਫਾਰਮੇਸੀ ਐਸੋਸੀਏਸ਼ਨ ਦੇ ਮਹੇਸ਼ ਕੁਮਾਰ, ਐਨ ਐਚ ਐਮ ਜਥੇਬੰਦੀ ਦੇ ਡਾ ਵਰਿੰਦਰ, ਡਾਕਟਰ ਕਨਿਕਾ ਬੱਗਾ ਦਰਜਾ ਚਾਰ ਜਥੇਬੰਦੀ ਦੇ ਗੁਰਿੰਦਰ ਸਿੰਘ, ਕਲੈਰੀਕਲ ਜਥੇਬੰਦੀ ਦੇ ਮੈਡਮ ਜੋਤੀ ਗੋਇਲ, ਕੁਲਵਿੰਦਰ ਸਿੰਘ ਸਿੱਧੂ, ਮੈਡਮ ਬਲਜਿੰਦਰ ਕੌਰ, ਸਰਦਾਰਾ ਸਿੰਘ, ਦਵਿੰਦਰ ਸਿੰਘ, ਸਰਬਜੀਤ ਕੌਰ ,ਮੈਡਮ ਰੈਣੂੰ ਬਾਲਾ, ਅਮਨਦੀਪ ਕੌਰ, ਮੈਡਮ ਨੇਹਾ, ਗੁਰਪ੍ਰੀਤ ਕੌਰ, ਵੀਰ ਸਿੰਘ ਭਾਈ ਕੀ ਪਿਸ਼ੌਰ, ਜਗਸੀਰ ਸਿੰਘ ਸੁਨਾਮ, ਗੁਰਮੇਲ ਸਿੰਘ, ਜਸਵੀਰ ਕੌਰ, ਗੀਤਾ ਰਾਣੀ, ਹਰਦੀਪ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਸਿੰਘ, ਰਣਜੀਤ ਕੌਰ, ਸਿਮਰਨ ਕੌਰ, ਕਮਲ ਕੁਮਾਰ, ਖੁਸਪ੍ਰੀਤ ਸਿੰਘ, ਸੁਖਜਿੰਦਰ ਸਿੰਘ ਸੋਨੀ, ਕੁਲਦੀਪ ਗਰਗ, ਗੁਰਤੇਜ ਸਿੰਘ, ਗੁਰਸ਼ਰਨ ਸਿੰਘ, ਸਟਾਫ ਨਰਸ ਮੈਡਮ ਮਮਤਾ, ਰਾਮਫਲ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।