ਮਾਲੇਰਕੋਟਲਾ : ਪੰਜਾਬ ਵਿੱਚ ਮਾਲੇਰਕੋਟਲਾ ਉਰਦੂ ਅਦਬ ਦੇ ਭੰਗੂੜੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਥੇ ਮੁਸ਼ਾਇਰਿਆਂ ਦੀਆਂ ਮਹਿਫਿਲਾਂ ਸਜਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਇਰਫਾਨ ਵਹੀਦ ਨੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਉਰਦੂ ਗਜਲਾਂ ਵੀ ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ ਵਿੱਚ ਰਮਜ਼ਾਨ ਸਈਦ ਅਤੇ ਐਡਵੋਕੇਟ ਅਯਾਜ਼ ਅਸਲਮ ਸਾਂਝੇ ਤੌਰ ਤੇ ਸਰੀਕ ਰਹੇ। ਉਹਨਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾਲੇਰਕੋਟਲਾ ਦੇ ਸਰਕਾਰੀ ਅਦਾਰਿਆਂ ਵਿੱਚ ਉਰਦੂ ਦੀਆਂ ਪੋਸਟਾਂ ਖਤਮ ਕੀਤੀਆਂ ਜਾਣ ਤੇ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਪ੍ਰੰਤੂ ਇਸ ਤਰ੍ਹਾਂ ਦੇ ਅਦਬੀ ਪ੍ਰੋਗਰਾਮਾਂ ਦੇ ਆਯੋਜਨ 'ਤੇ ਉਹਨਾਂ ਨੇ ਅਦਾਰੇ ਨੂੰ ਮੁਬਾਰਕਬਾਦ ਵੀ ਦਿੱਤੀ। ਉਹਨਾਂ ਆਉਣ ਵਾਲੇ ਸ਼ਾਇਰਾਂ ਅਦੀਬਾਂ ਅਤੇ ਸਾਹਿਤਕਾਰਾਂ ਦੀ ਹੌਸਲਾ ਅਫਜਾਈ ਵੀ ਕੀਤੀ। ਪ੍ਰੋਗਰਾਮ ਦਾ ਆਰੰਭ ਅਰਸ਼ਦ ਸ਼ਰੀਫ ਦੀ ਹਮਦ ਪਾਕ ਦੇ ਨਾਲ ਹੋਇਆ। ਇਸ ਤੋਂ ਬਾਅਦ ਸਾਜਿਦ ਅਨਵਰ ਨੇ ਨਾਅਤ ਸ਼ਰੀਫ ਸੁਣਾ ਕੇ ਨਜ਼ਰਾਨਾ ਏ ਅਕੀਦਤ ਪੇਸ਼ ਕੀਤਾ। ਆਪਣਾ ਕਲਾਮ ਪੇਸ਼ ਕਰਨ ਵਾਲੇ ਸ਼ਾਇਰਾਂ ਵਿੱਚ ਰਮਜ਼ਾਨ ਸਈਦ, ਸਾਜਿਦ ਇਸਹਾਕ, ਡਾਕਟਰ ਅੱਯੂਬ ਖਾਨ, ਜਫਰ ਅਹਿਮਦ ਜਫਰ, ਜਮੀਰ ਅਲੀ ਜਮੀਰ, ਮੁਸ਼ਤਾਕ ਜੋਸ਼, ਆਰਿਫ ਸੈਫੀ, ਸ਼ੁਏਬ ਮਲਿਕ, ਰਸ਼ੀਦ ਅੱਬਾਸ, ਅੱਬਾਸ ਧਾਲੀਵਾਲ, ਮਦਨ ਮਦਹੋਸ਼, ਮੁਕੱਰਮ ਸੈਫੀ, ਮੁਅੱਜ਼ਮ ਸੈਫੀ, ਮੁਬੀਨ ਕੁਰੈਸ਼ੀ, ਸੁਹੇਲ ਖਾਨ, ਆਸਿਫ ਅਲੀ ਮਹਿੰਦਰੂ, ਮੌਲਾਨਾ ਕਲੀਮੁੱਲਾ ਕਾਸਮੀ ਦੇ ਨਾਮ ਵਰਣਨਯੋਗ ਹਨ। ਸਰੋਤਿਆਂ 'ਚ ਸ਼ਾਮਿਲ ਹਜ਼ਰਾਤ ਵਿੱਚ ਅਮੀਰੇ ਹਲਕਾ ਮੁਹੰਮਦ ਨਜ਼ੀਰ ਰਾਵਤ ਮੁਹੰਮਦ, ਮੁਹੰਮਦ ਸਲੀਮ, ਮੁਹੰਮਦ ਸ਼ਬੀਰ, ਜਹੂਰ ਅਹਿਮਦ ਜਹੂਰ, ਡਾਕਟਰ ਮੁਹੰਮਦ ਸੁਹੈਬ, ਆਜ਼ਾਦ ਸਿੱਦੀਕੀ, ਲੈਕਚਰਾਰ ਮੁਹੰਮਦ ਕਫੀਲ, ਮੁਹੰਮਦ ਇਦਰੀਸ, ਸ਼ਹਿਬਾਜ਼ ਜ਼ਹੂਰ, ਸ਼ਬੀਰ ਅਹਿਮਦ, ਪ੍ਰਿੰਸੀਪਲ ਮੁਹੰਮਦ ਅਸਾਰ, ਹਨੀਫ ਆਜ਼ਾਦ, ਯਾਸੀਨ ਅਲੀ, ਮੁਹੰਮਦ ਅਖਤਰ ਦੇ ਨਾਮ ਸ਼ਾਮਲ ਹਨ। ਮੰਚ ਦਾ ਸੰਚਾਲਨ ਸਾਜਿਦ ਇਸਹਾਕ ਨੇ ਬਾਖੂਬੀ ਕੀਤਾ।