ਫਤਹਿਗੜ੍ਹ ਸਾਹਿਬ : ਡੇਅਰੀ ਫਾਰਮਿੰਗ ਅਤੇ ਦੁੱਧ ਦੀ ਪ੍ਰੋਸੈਸਿੰਗ ਬਾਰੇ ਲਾਈਵਲੀਹੂਡ ਇੰਟਰਪ੍ਰਾਈਜ਼ ਡਿਵੈਲਪਮੈਂਟ ਪ੍ਰੋਗਰਾਮ (ਐਲਈਡੀਪੀ) ਅਧੀਨ 10 ਦਿਨਾਂ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਸ਼ੁਰੂ ਹੋ ਗਿਆ। ਜਿਸ ਵਿੱਚ ਕੁੱਲ 30 ਸੈਲਫ ਹੈਲਪ ਗਰੁੱਪ/ਜੁਆਇੰਟ ਲਾਏਬਿਲਟੀ ਗਰੁੱਪ ਮੈਂਬਰ ਭਾਗ ਲੈਣਗੇ । ਇਸ ਸਬੰਧੀ ਏਜੀਐਮ, ਨਾਬਾਰਡ ਸ੍ਰੀ ਸੰਜੀਵ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਆਜੀਵਿਕਾ ਅਤੇ ਉੱਦਮ ਵਿਕਾਸ ਪ੍ਰੋਗਰਾਮ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੁਆਰਾ ਪ੍ਰਯੋਜਿਤ ਕੀਤਾ ਗਿਆ ਹੈ ਅਤੇ ਲੁਧਿਆਣਾ ਸਥਿਤ ਸਕਿੱਲ ਅਪਗ੍ਰੇਡੇਸ਼ਨ ਟ੍ਰੇਨਿੰਗ ਸਰਵਿਸਜ਼ (ਸੂਟਸ) ਦੁਆਰਾ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ, ਨਾਬਾਰਡ ਵੱਖ-ਵੱਖ ਪੇਂਡੂ ਵਿਕਾਸ ਯੋਜਨਾਵਾਂ ਜਿਵੇਂ ਕਿ ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ.), ਆਜੀਵਿਕਾ ਅਤੇ ਉੱਦਮ ਵਿਕਾਸ ਪ੍ਰੋਗਰਾਮ (ਐਲ.ਈ.ਡੀ.ਪੀ) ਆਦਿ ਨੂੰ ਲਾਗੂ ਕਰਕੇ ਆਮਦਨੀ ਪੈਦਾ ਕਰਨ ਅਤੇ ਰੋਜ਼ੀ-ਰੋਟੀ ਲਈ ਸਫਲ ਉੱਦਮਾਂ ਦੀ ਸਥਾਪਨਾ ਅਤੇ ਪ੍ਰਬੰਧਨ ਵਿੱਚ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਦਾ ਲਗਾਤਾਰ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਪਿੰਡ ਵਿੱਚ ਪ੍ਰਦਰਸ਼ਨੀ ਯੂਨਿਟ ਕਮ ਉਤਪਾਦਨ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ।
ਦਵਿੰਦਰ ਕੁਮਾਰ, ਕਲੱਸਟਰ ਹੈੱਡ, ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਨਵੀਂ ਅਤੇ ਨਵੀਨਤਾਕਾਰੀ ਤਕਨੀਕਾਂ ਨੂੰ ਅਪਣਾ ਕੇ ਆਮਦਨ ਵਧਾਉਣ ਅਤੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ 'ਤੇ ਕੇਂਦ੍ਰਤ ਕਰੇਗਾ ਅਤੇ ਭਾਗੀਦਾਰਾਂ ਲਈ ਮਿਲਕ ਪ੍ਰੋਸੈਸਿੰਗ ਵਿੱਚ ਨਵੇਂ ਮਾਰਕੀਟ ਲਿੰਕੇਜ ਦੇ ਮੌਕੇ ਖੋਲ੍ਹੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਜਾਂ ਸੁਧਾਰ ਹੋਵੇਗਾ। ਹੋਰ ਜਾਣਕਾਰੀ ਦਿੰਦੇ ਹੋਏ, ਐਚ.ਐਸ. ਭਾਟੀਆ, ਸੀਈਓ ਅਤੇ ਪ੍ਰਿੰਸੀਪਲ, ਸੂਟਸ , ਨੇ ਕਿਹਾ ਕਿ ਕਿਸਾਨ ਇਸ ਖੇਤਰ ਵਿੱਚ ਦੁੱਧ ਉਤਪਾਦਾਂ ਦੀ ਸੰਭਾਵਨਾ, ਦੁੱਧ ਦੀ ਪ੍ਰੋਸੈਸਿੰਗ ਦੀ ਜ਼ਰੂਰਤ ਅਤੇ ਮਹੱਤਤਾ, ਦੁੱਧ ਉਤਪਾਦਾਂ ਬਾਰੇ ਪ੍ਰੈਕਟੀਕਲ ਸੈਸ਼ਨਾਂ ਬਾਰੇ ਜਾਣੂ ਕਰਵਾਉਣਗੇ। ਇਸ ਤੋਂ ਇਲਾਵਾ, ਸਿਖਲਾਈ ਪ੍ਰੋਗਰਾਮ ਦੌਰਾਨ ਤਕਨੀਕੀ ਮਾਹਿਰਾਂ ਦੁਆਰਾ ਜੈਵਿਕ ਖੇਤੀ, ਵੈਟਰਨਰੀ ਸਿਹਤ ਅਭਿਆਸਾਂ ਜਿਵੇਂ ਕਿ ਟੀਕਾਕਰਨ, ਬਿਮਾਰੀਆਂ, ਬੈਂਕਿੰਗ ਅਤੇ ਖੇਤੀ ਅਧਾਰਤ ਸਹਾਇਕ ਗਤੀਵਿਧੀਆਂ ਬਾਰੇ ਇੰਟਰਐਕਟਿਵ ਸੈਸ਼ਨ ਵੀ ਕਰਵਾਏ ਜਾਣਗੇ ਅਤੇ ਡਾ: ਦਰਸ਼ਨ ਸਿੰਘ ਚੀਮਾ ਮੁੱਖ ਸਰੋਤ ਵਿਅਕਤੀ ਹੋਣਗੇ ਇਸ ਮੌਕੇ ਸਲਾਮ ਦੀਨ, ਬ੍ਰਾਂਚ ਮੈਨੇਜਰ, ਕਰਮਜੀਤ ਸਿੰਘ, ਸਾਬਕਾ ਚੇਅਰਮੈਨ, ਮਿਲਕਫੈੱਡ, ਪੰਜਾਬ ਅਤੇ ਉੱਘੇ ਡੇਅਰੀ ਕਿਸਾਨ- ਰਾਮ ਸਿੰਘ ਅਤੇ ਬਿੰਦਰ ਸਿੰਘ ਵੀ ਹਾਜ਼ਰ ਸਨ।