ਪਟਿਆਲਾ : ਭਗਵਾਨ ਮਹਾਵੀਰ ਫਾਊਂਡੇਸ਼ਨ ਵੱਲੋਂ ਅਹਿੰਸਾ ਤੇ ਸ਼ਾਕਾਹਾਰ, ਸਿੱਖਿਆ, ਮੈਡੀਸਨ, ਭਲਾਈ ਕਾਰਜ ਅਤੇ ਸਮਾਜਿਕ ਸੇਵਾ ਆਦਿ ਵੱਖ-ਵੱਖ ਖੇਤਰਾਂ ਵਿੱਚ ਸਮਾਜ ਲਈ ਸੇਵਾ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਲਈ 28ਵੇਂ ਮਹਾਵੀਰ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਪੁਰਸਕਾਰ ਨਾਲ 10 ਲੱਖ ਰੁਪਏ, ਇੱਕ ਸ਼ਲਾਘਾ ਪੱਤਰ ਅਤੇ ਇੱਕ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 30 ਜੁਲਾਈ ਹੈ। ਉਨ੍ਹਾਂ ਨੇ ਦੱਸਿਆ ਕਿ ਭਗਵਾਨ ਮਹਾਵੀਰ ਫਾਊਂਡੇਸ਼ਨ ਦੀ ਸਥਾਪਨਾ ਸੰਨ 1994 ਵਿੱਚ ਚੇਨਈ ਵਿੱਚ ਹੋਈ ਸੀ। ਫਾਊਂਡੇਸ਼ਨ ਦਾ ਮੰਤਵ ਅਜਿਹੇ ਵਿਅਕਤੀਆਂ ਅਤੇ ਸੰਸਥਾਵਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਨਾ ਹੈ, ਜੋ ਬਗੈਰ ਕਿਸੇ ਸਵਾਰਥ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਸਿੱਧੇ ਤੌਰ 'ਤੇ ਈ ਮੇਲ nomination.bmfawards@gmail.com 'ਤੇ ਭੇਜ ਸਕਦੇ ਹਨ ਅਤੇ ਇਨ੍ਹਾਂ ਅਵਾਰਡਾਂ ਸਬੰਧੀ ਜਾ ਸੰਸਥਾ ਸਬੰਧੀ ਵਧੇਰੇ ਜਾਣਕਾਰੀ ਵੈਬਸਾਈਟ www.bmfawards.org ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।