ਮਾਲੇਰਕੋਟਲਾ : ਅੱਜ ਇੱਥੇ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ. ਡਵੀਜ਼ਨ ਮਾਲੇਰਕੋਟਲਾ ਦੇ ਮੈਂਬਰਾਂ ਵੱਲੋਂ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਵਰਕਿੰਗ ਕਮੇਟੀ ਮੈਂਬਰ ਸਾਬਰ ਅਲੀ ਨੇ ਮੈਨੇਜਮੈਂਟ ਤੋਂ ਮੰਗ ਕਰਦੇ ਹੋਏ ਕਿਹਾ ਕਿ ਮਿਤੀ 08-07-2024 ਨੂੰ ਮਾਨਯੋਗ ਹਾਈ ਕੋਰਟ ਵਿੱਚ ਸੀ.ਆਰ.ਏ.-295/19 ਵਿੱਚ ਜਿਹੜੇ ਮੁਲਾਜ਼ਮਾਂ ਨੂੰ ਤਿੰਨ ਸਾਲ ਪਰਖਕਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ 4 ਸਾਲਾਂ ਤੋਂ ਵੱਧ ਸਮਾਂ ਬੀਤ ਗਿਆ ਹੈ, ਉਨ੍ਹਾਂ ਨੂੰ ਰੈਗੂਲਰ ਸਕੇਲ ਲਈ ਅਤੇ ਮੁਲਾਜ਼ਮਾਂ ਉੱਤੇ ਪਾਏ ਨਾਜਾਇਜ਼ ਪਰਚਿਆਂ ਨੂੰ ਰੱਦ ਕਰਕੇ ਰੈਗੂਲਰ ਤਨਖ਼ਾਹ ਅਤੇ ਭੱਤਿਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਮੈਨੇਜਮੈਂਟ ਠੋਸ ਪੱਖ ਪੇਸ਼ ਕਰੇ ਤੇ ਸੀ.ਆਰ.ਏ.-295 ਵਾਲੇ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਕਰੇ, ਸੀ.ਆਰ.ਏ.-289/16 ਵਾਲੇ ਭਰਤੀ ਮੁਲਾਜ਼ਮਾਂ ਨੂੰ ਭਰਤੀ ਹੋਇਆਂ ਨੂੰ ਲਗਭਗ 6 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ, ਮਹਿਕਮੇ ਦੀਆਂ ਹਦਾਇਤਾਂ ਅਨੁਸਾਰ 5 ਸਾਲ ਦਾ ਸੀ, ਅਤੇ ਸੀ.ਆਰ.ਏ.-299/22 ਵਿੱਚ ਭਰਤੀ ਮੁਲਾਜ਼ਮਾਂ ਨੂੰ ਬਰਾਬਰ ਕੰਮ ਅਤੇ ਬਰਾਬਰ ਤਨਖ਼ਾਹ ਦੇ ਸਿਧਾਂਤ ਅਨੁਸਾਰ ਸੈਂਟਰ ਦਾ ਸੱਤਵੇਂ ਸਕੇਲ ਦੀ ਬਜਾਏ ਪੰਜਾਬ ਦਾ ਛੇਵਾਂ ਪੇ ਸਕੇਲ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਜੇਕਰ ਮੈਨੇਜਮੈਂਟ ਅਤੇ ਸਰਕਾਰ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਜੱਥੇਬੰਦੀ ਵੱਲੋਂ ਮੈਨੇਜਮੈਂਟ ਦੇ ਖਿਲਾਫ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ ਇਸ ਦੀ ਸਾਰੀ ਜ਼ਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਦੀ ਹੋਵੇਗੀ। ਇਸ ਰੋਸ ਵਿੱਚ ਵੱਖ-ਵੱਖ ਸਬ-ਡਵੀਜ਼ਨਾਂ ਦੇ ਮੈਂਬਰ ਆਗੂ ਮੌਜੂਦ ਸਨ।