ਕਰੀਬ 01 ਕਰੋੜ 03 ਲੱਖ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਕਰਵਾਈ ਜਾਵੇਗੀ ਮੁਹੱਈਆ
ਵਧੇਰੇ ਜਾਣਕਾਰੀ ਲਈ ਵਿਭਾਗ ਦੇ ਕਰਮਚਾਰੀ ਦੇ ਮੋਬਾਇਲ ਨੰਬਰ 98151-82590 ਤੇ ਕੀਤਾ ਜਾ ਸਕਦਾ ਹੈ ਸੰਪਰਕ
ਮਾਲੇਰਕੋਟਲਾ : ਸਰਕਾਰ ਅਨੁਸੂਚਿਤ ਜਾਤੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ ਤਾਂ ਜੋ ਉਨ੍ਹਾਂ ਨੂੰ ਬੇਹਤਰ, ਸਨਮਾਨਯੋਗ ਜਿੰਦਗੀ ਮੁਹੱਈਆਂ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ ਢਾਈ ਸਾਲਾਂ ਦੌਰਾਨ ਜ਼ਿਲ੍ਹੇ ਦੇ ਕਰੀਬ 18 ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ 33 ਲੱਖ 80 ਹਜਾਰ ਰੁਪਏ ਦੇ ਕਰਜੇ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਭੌਂ ਵਿਕਾਸ ਅਤੇ ਵਿੱਤੀ ਕਾਰਪੋਰੇਸ਼ਨ, ਮਾਲੇਰਕੋਟਲਾ ਵਲੋਂ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ 2024-2025 ਦੌਰਾਨ ਕਾਰਪੋਰੇਸਨ ਵੱਲੋਂ 65 ਲੋੜਵੰਦਾ ਦੀ ਪਛਾਣ ਕੀਤੀ ਗਈ ਹੈ। ਜਿਨ੍ਹਾਂ ਨੂੰ ਕਰੀਬ 01 ਕਰੋੜ 03 ਲੱਖ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਹੁਣ ਤੱਕ ਇਸ ਸਕੀਮ ਤਹਿਤ 06 ਲਾਭਪਾਤਰੀਆਂ ਨੂੰ 11 ਲੱਖ 30 ਹਜਾਰ ਦੇ ਕਰਜੇ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਪਰਿਵਾਰਾਂ ਦੇ ਵਿਅਕਤੀਆਂ ਨੂੰ ਲਾਹੇਵੰਦ ਧੰਦੇ/ਕਿੱਤਾ ਸ਼ੁਰੂ ਕਰਨ ਲਈ ਕਰਜਾ ਬੈਂਕਾਂ ਰਾਹੀ ਦਵਾਇਆ ਜਾਂਦਾ ਹੈ। ਬੈਂਕ ਟਾਈ-ਅਪ ਸਕੀਮ ਅਧੀਨ ਕਰਜਾ ਰਕਮ ਦਾ 50 ਫੀਂਸਦੀ ਜਾਂ 50 ਹਜਾਰ ਰੁਪਏ (ਜੋ ਵੀ ਘੱਟ ਹੋਵੇ) ਦੀ ਸਬਸਿਡੀ ਕਾਰਪੋਰੇਸ਼ਨ ਵੱਲੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿੱਧਾ ਕਰਜਾ ਸਕੀਮ ਤਹਿਤ ਵੀ ਸਵੈ ਰੋਜਗਾਰ,ਜਮੀਨ ਖਰੀਦਣ, ਉਚੇਰੀ ਸਿੱਖਿਆ ਆਦਿ ਲਈ ਵੀ ਕਰਜਾ ਮੁਹੱਈਆ ਕਰਵਾਈਆਂ ਜਾਂਦਾ ਹੈ। ਇਸ ਤੋਂ ਇਲਾਵਾ ਸੈਲਫ ਇੰਪਲਾਈਮੈਂਟ ਸਕੀਮ ਫਾਰ ਰੀਹੈਬੀਟੇਸ਼ਨ ਆਫ ਮੈਨੂਅਲ ਸਕਵੈਂਜਰਸ (ਐਸ. ਆਰ. ਐਮ. ਐਸ), ਸਿੱਧਾ ਕਰਜਾ ਸਕੀਮ,ਐਨ.ਐਸ.ਐਫ.ਡੀ.ਸੀ., ਐਨ.ਐਸ.ਕੇ.ਐਫ.ਡੀ.ਸੀ ਅਤੇ ਐਨ.ਡੀ.ਐਫ.ਡੀ.ਸੀ ਦੇ ਸਹਿਯੋਗ ਨਾਲ ਆਪਣਾ ਰੋਜਗਾਰ ਸ਼ੁਰੂ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ 50 ਹਜਾਰ ਰੁਪਏ ਬੈਂਕਐਂਡ ਸਬਸਿਡੀ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਜ਼ਿਲ੍ਹਾ ਮੈਨੇਜਰ ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਭੌਂ ਵਿਕਾਸ ਅਤੇ ਵਿੱਤੀ ਕਾਰਪੋਰੇਸ਼ਨ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਘੱਟ ਵਿਆਜ ਦਰ ’ਤੇ ਸਵੈ-ਰੋਜਗਾਰ ਧੰਦੇ ਜਿਵੇਂ ਡੇਅਰੀ ਫਾਰਮ, ਮੁਰਗੀ ਫਾਰਮ, ਸੂਰ ਪਾਲਣ, ਭੇਡ ਬਕਰੀ ਪਾਲਣ, ਕਰਿਆਨਾ ਦੁਕਾਨ, ਡਰਾਈਕਲੀਨਿੰਗ, ਜੁਤੀਆਂ, ਮੋਟਰ ਤੇ ਸਾਇਕਲ ਸਪੇਅਰ ਪਾਰਟ, ਕੱਪੜੇ ਦੀ ਦੁਕਾਨ, ਕਬਾੜੀਏ ਦੀ ਦੁਕਾਨ, ਮੋਬਾਇਲਾਂ ਦੀ ਦੁਕਾਨ, ਬਿਜਲੀ ਦੇ ਸਮਾਨ ਦੀ ਰਿਪੇਅਰ ਦੀ ਦੁਕਾਨ, ਆਟਾ ਚੱਕੀ, ਦਵਾਈਆਂ, ਸਬਜੀ,ਮੀਟ, ਸੀਮਿੰਟ ਦੀ ਦੁਕਾਨ ਆਦਿ ਖੋਲਣ ਤੋਂ ਇਲਾਵਾ ਸਟਰਿੰਗ ਦਾ ਕੰਮ, ਤੂੜੀ ਦੀ ਟਾਲ, ਲੱਕੜ ਦਾ ਕੰਮ,ਲੈਬ ਖੋਲਣ, ਉਚੇਰੀ ਵਿੱਦਿਆ ਆਦਿ ਲਈ ਕਰਜੇ ਘੱਟ ਵਿਆਜ ਦਰ ’ਤੇ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਇਨਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ ਅਤੇ ਇਨਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਖੇਤੀਬਾੜੀ ਲਈ ਸੰਦ,ਜਮੀਨ ਖਰੀਦਣ, ਜਮੀਨ ਫੱਕ ਕਰਵਾਉਣ ਲਈ, ਟਿਊਬਲ ਲਗਾਉਣ ਲਈ, ਹੱਥ ਖੱਡੀ ਲਈ ਆਦਿ ਹੋਰ ਵਪਾਰਿਕ ਧੰਦੇ ਸ਼ੁਰੂ ਕਰਨ ਲਈ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਨਿਗਮ ਵਲੋਂ ਵੱਖ- ਵੱਖ ਸਕੀਮਾਂ ਅਧੀਨ ਸਾਲ 2022-23 ਦੌਰਾਨ ਜ਼ਿਲ੍ਹੇ ਦੇ 04 ਲੋੜਵੰਦਾ ਨੂੰ 09 ਲੱਖ 50 ਹਜਾਰ ਰੁਪਏ ਅਤੇ ਬੈਂਕ ਟਾਈ ਅਪ ਸਕੀਮ ਅਧੀਨ 10 ਲਾਭਪਾਤਰੀਆਂ ਦੇ ਕਰਜਾ ਕੇਸ ਸਕਰੀਨਿੰਗ ਕਮੇਟੀ ਤੋ ਪਾਸ ਕਰਵਾਏ ਗਏ ਜਿਹਨਾਂ ਦੀ ਸਬਸਿਡੀ ਦੀ ਰਕਮ 04 ਲੱਖ 67 ਹਜਾਰ ਰੁਪਏ, ਸਾਲ 2023-2024 ਦੌਰਾਨ 08 ਲਾਭਪਾਤਰੀਆਂ ਨੂੰ 13 ਲੱਖ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਹੋਰ ਦੱਸਿਆ ਕਿ ਬੈਂਕ ਟਾਈ-ਅਪ ਸਕੀਮ ਅਧੀਨ 108 ਲਾਭਪਾਤਰੀਆਂ ਦੇ ਕਰਜਾ ਕੇਸ ਸਕਰਿੰਨਿਗ ਕਮੇਟੀ ਵਲੋਂ ਅਪਰੂਵ ਕੀਤੇ ਹਨ। ਜਿਨ੍ਹਾਂ ਵਿੱਚੋਂ 60 ਲਾਭਪਾਤਰੀਆਂ ਨੂੰ 29 ਲੱਖ 50 ਹਜਾਰ ਰੁਪਏ ਦੀ ਸਬਸਿਡੀ ਰਕਮ ਜਾਰੀ ਕਰਨ ਲਈ ਕੇਸ ਬੈਂਕਾਂ ਵਿੱਚ ਭੇਜੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਐਨ.ਡੀ.ਐਫ.ਡੀ.ਸੀ ਸਕੀਮ ਅਧੀਨ ਕਿਸੇ ਵੀ ਜਾਤੀ ਨਾਲ ਸਬੰਧਿਤ ਵਿਅਕਤੀ ਜੋ ਘੱਟ ਤੋਂ ਘੱਟ 40% ਜਾਂ ਉਸ ਤੋਂ ਵੱਧ ਅੰਗਹੀਣ ਵਿਅਕਤੀਆਂ ਨੂੰ ਸਵੈ-ਰੋਜਗਾਰ, ਉਚੇਰੀ ਸਿੱਖਿਆ ਆਦਿ ਲਈ ਕਾਰਪੋਰੇਸ਼ਨ ਵੱਲੋਂ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਐਸ.ਸੀ.ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਨੂੰ ਕਾਰਪੋਰੇਸ਼ਨ ਵਲੋਂ ਚਲਾਇਆ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਤੇ ਕਿਹਾ ਵਧੇਰੇ ਜਾਣਕਾਰੀ ਲਈ ਸਬੰਧਤ ਵਿਭਾਗ ਦੇ ਕਰਮਚਾਰੀ ਸ੍ਰੀ ਜਸਵੰਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98151-82590 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ ਜਾਂ ਕਾਰਪੋਰੇਸ਼ਨ ਦੀ ਵੈਬ ਸਾਈਟ pbscfc.punjab.gov.in ਤੋਂ ਲਈ ਜਾ ਸਕਦੀ ਹੈ।