ਪਟਿਆਲਾ : ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 2423 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,49,969 ਹੋ ਗਿਆ ਹੈ।ਅੱਜ ਜਿਲੇ੍ਹ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਵਿੱਚ ਉਸਾਰੀ ਕਾਮਿਆ ਦੇ ਹੋ ਰਹੇ ਕੋਵਿਡ ਟੀਕਕਾਕਰਣ ਮੁਹਿੰਮ ਦੀ ਸ਼ੁਰੂਆਤ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋ ਸਬ ਸਿਡਰੀ ਸਿਹਤ ਕੇਂਦਰ ਚਮਾਰੂ ਤੋਂ ਉਸਾਰੀ ਵਰਕਰਾਂ ਦੇ ਟੀਕਾ ਲਗਵਾ ਕੇ ਕਰਵਾਈ ਗਈ।ਇਸ ਮੋਕੇ ਉਹਨਾਂ ਨਾਲ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਾ.ਰਮਨ, ਡਾ. ਸੰਜੇ ਕੁਮਾਰ, ਸੀ.ਐਚ.ਓ ਨਵਜੌਤ ਕੌਰ,ਰਘਬੀਰ ਕੌਰ ,ਲ਼ੇਬਰ ਇੰਸਪੈਕਟਰ ਪਦਮਜੀਤ ਸਿੰਘ, ਸਟਾਫ ਨਰਸ ਬਲਜੀਤ ਕੌਰ, ਫਰਮਾਸਿਸਟ ਅਮਨਦੀਪ ਕੌਰ, ਏ.ਐਨ.ਐਮ.ਹਰਪਾਲ ਕੌਰ ਅਤੇ ਆਸ਼ਾ ਕਰਮਜੀਤ ਕੌਰ ਵੀ ਹਾਜਰ ਸੀ।ਅੱਜ ਮੁਹਿੰਮ ਦੇ ਪਹਿਲੇ ਦਿਨ 58 ਉਸਾਰੀ ਵਰਕਰਾਂ ਵੱਲਂੋ ਟੀਕੇ ਲਗਵਾਏ ਗਏ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਤੱਕ ਦੇ ਉਸਾਰੀ ਵਰਕਰਾਂ ਦੇ ਟੀਕਿਆਂ ਦੀ ਪ੍ਰੀਕਿਰਿਆ ਜਾਰੀ ਰਹੇਗੀ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਮਿਤੀ 11 ਮਈ ਦਿਨ ਮੰਗਲਵਾਰ ਨੁੰ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਨੂੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਪਟਿਆਲਾ ਸ਼ਹਿਰ ਦੇ ਐਫ.ਸੀ.ਆਈ ਹੈਡ ਆਫਿਸ ਸਰਹੰਦ ਰੋਡ, ਪੀ.ਆਰ.ਟੀ.ਸੀ.ਹੈਡ ਆਫਿਸ, ਸੈਂਟਰਲ ਜੈਲ , ਵੀਰ ਜੀ ਕਮਿਉਨਿਟੀ ਸੈਂਟਰ ਜੋੜੀਆਂ ਭੱਠੀਆਂ, ਮੋਬਾਸਾ ਇਲੈਕਟਰੀਕਲ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ, ਰਾਜਪੁਰਾ ਦੇ ਥਰਮਲ ਪਲਾਂਟ, ਬੂੂੰਗੇ ਇੰਡੀਆ ਲਿਮਟਿਡ, ਹਿੰਦੁਸਤਾਨ ਯੁਨੀਲੀਵਰ, ਬਲਾਕ ਭਾਦਸੋਂ ਦੇ ਮਾਧਵ ਅਲਾਏ ਅਕਾਲਗੜ, ਇੰਡਸਟਰੀਅਲ ਫੋਕਲ ਪੁਆਇੰਟ ਨਾਭਾ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਗੁਰਦਿੱਤਪੁਰਾ, ਹਰਪਾਲਪੁਰ ਦੇ ਐਮ. ਵੀ. ਡਿਸਟਲਰੀ ਸ਼ੰਦਾਰਸ਼ੀ, ਬਲਾਕ ਕੋਲੀ ਦੇ ਕੋਆਪਰੇਟਿਵ ਸੁਸਾਇਟੀ ਕਲਿਆਣ, ਦੁਧਨਸ਼ਾਧਾ ਦੇ ਡੀ.ਐਸ.ਜੀ ਪੇਪਰ ਮਿੱਲ ਭੁੱਨਰਹੇੜੀ, ਪਟਿਆਲਾ ਡਿਸਟਲਰੀ ਭੁਨਰਹੇੜੀ, ਨਾਭਾ ਦੇ ਕੋਆਪਰੇਟਿਵ ਸੁਸਾਇਟੀ, ਹਿੰਦੁੁਸਤਾਨ ਯੁਨੀਲੀਵਰ ਵਿੱਚ ਵੀ ਆਉਟ ਰੀਚ ਕੈਂਪ ਲਗਾਏ ਜਾਣਗੇ।