ਪਟਿਆਲਾ : ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸਾਹਿਬ ਅਤੇ ਉਪ-ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ "ਵਣ ਮਹਾਂਉਤਸਵ " ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਨੇ ਵੱਖਰੀ ਵੱਖਰੀ ਕਿਸਮ ਦੇ 50 ਬੂਟੇ ਲਗਾਏ ਗਏ ਜਿਨ੍ਹਾਂ ਵਿੱਚ ਗੁਲਮੋਹਰ,ਅਮਲਤਾਸ, ਨਿੰਮ, ਪਿੱਪਲ,ਬੋਹੜ, ਅਮਰੂਦ, ਜਾਮਣ, ਟਾਹਲੀ ਆਦਿ ਦੇ ਬੂਟੇ ਸਕੂਲ ਦੇ ਵਿਹੜੇ ਵਿੱਚ ਲਗਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ, ਸਾਫ਼ ਸੁਥਰਾ ਅਤੇ ਕੁਦਰਤ ਦੀ ਗੋਦ ਨੂੰ ਹਰਿਆ ਭਰਿਆ ਰੱਖਣ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਸ ਵਿੱਚ ਸਭ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਇੰਚਾਰਜ ਗਗਨਦੀਪ ਬਾਂਸਲ ਅਤੇ ਈਕੋ ਕਲੱਬ ਦੇ ਇੰਚਾਰਜ ਮੈਡਮ ਵਿਪਨੀਤ ਕੌਰ, ਸਮੂਹ ਸਟਾਫ ਅਤੇ ਵਿਦਆਰਥੀ ਵੀ ਸ਼ਾਮਿਲ ਹੋਏ। ਬੂਟਿਆਂ ਦੇ ਪਾਲਣਹਾਰ ਮਾਲੀ ਜਗਤਾਰ ਸਿੰਘ ਤੇ ਰਾਜੇਸ਼ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਬੱਚਿਆਂ ਨੂੰ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।