ਪਟਿਆਲਾ: ਨਾਭਾ ਪਾਵਰ ਲਿਮਟਿਡ, ਜੋ ਕਿ 2700 ਮੈਗਾਵਾਟ ਦੇ ਸੁਪਰਕਿ੍ਰਟੀਕਲ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਦੁਵਾਰਾ ਕਾਰਪੋਰੇਟ ਸਮਾਜਿਕ ਜੰਿਮੇਵਾਰੀ (ਸੀਐਸਆਰ) ਤਹਿਤ ਕੀਤੇ ਜਾ ਰਹੇ ਬੇਹਤਰੀਨ ਕਾਰਜਾਂ ਨੂੰ ਦੇਖਦੇ ਹੋਏ ਰਾਸਟਰੀ ਗੋਲਡਨ ਪੀਕੋਕ ਕਾਰਪੋਰੇਟ ਸਮਾਜਿਕ ਜੰਿਮੇਵਾਰੀ (ਸੀਐਸਆਰ) ਐਵਾਰਡ-2020 ਨਾਲ ਨਵਾਜਿਆਂ ਗਿਆ ਹੈ ਇਹ ਐਵਾਰਡ ਐਨਪੀਐਲ ਦੀਆਂ ਸਾਨਦਾਰ ਕਾਰਗੁਜਾਰੀ ਅਤੇ ਸੀਐਸਆਰ ਦੀ ਗਤੀਵਿਧੀਆਂ ਲਈ ਉੱਚ ਪੱਧਰੀ ਪ੍ਰਤੀਬੱਧਤਾਵਾਂ ਦਾ ਪ੍ਰਦਰਸਨ ਕਰਨ ਲਈ ਦਿੱਤਾ ਗਿਆ ਹੈ
ਗੋਲਡਨ ਪੀਕੋਕ ਐਵਾਰਡ ਸਕੱਤਰੇਤ ਨੂੰ ਇਸ ਸਾਲ 319 ਤੋਂ ਵੱਧ ਅਰਜੀਆਂ ਮਿਲੀਆਂ ਸਨ, ਜਿਨ੍ਹਾਂ ਵਿਚੋਂ 119 ਨੂੰ ਤਿੰਨ-ਪੱਧਰੀ ਮੁਲਾਂਕਣ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਸੀ ਕੰਪਨੀਆਂ ਦੀ ਚੋਣ ਉੱਚ ਪੱਧਰ ਦੀ ਕੁਸਲਤਾ ਨੂੰ ਬਣਾਈ ਰੱਖਣ ਦੀ ਉੱਤਮਤਾ ਅਤੇ ਸੰਘਰਸ ਦੀ ਕੋਸਸਿ ਕਰਨ ਦੀ ਵਚਨਬੱਧਤਾ ਦੇ ਆਧਾਰ ਤੇ ਕੀਤਾ ਗਿਆ ਹੈ
ਪੁਰਸਕਾਰ ਦੇ ਨਤੀਜਿਆਂ ਦਾ ਐਲਾਨ ਵੀਰਵਾਰ ਨੂੰ ਭਾਰਤ ਦੇ ਸਾਬਕਾ ਚੀਫ ਜਸਟਿਸ ਜੋ ਕਿ ਭਾਰਤ ਦੇ ਰਾਸਟਰੀ ਮਨੁੱਖੀ ਅਧਿਕਾਰ ਕਮਿਸਨ ਅਤੇ ਰਾਸਟਰੀ ਸੰਵਿਧਾਨ ਸੁਧਾਰ ਕਮਿਸਨ ਦੇ ਸਾਬਕਾ ਚੇਅਰਮੈਨ ਵੀ ਹਨ, ਜਸਟਿਸ ਐਮ. ਐਨ. ਵੈਂਕਟਾਚਲਿਯਾ ਦੀ ਪ੍ਰਧਾਨਗੀ ਵਾਲੀ ਇਕ ਉੱਚ ਪੱਧਰ ਪੈਨਲ ਦੁਵਾਰਾ ਕੀਤਾ ਗਿਆ ਹੈ ।
ਗੋਲਡਨ ਪੀਕੋਕ ਅਵਾਰਡਸ ਦੀ ਸਥਾਪਨਾ 1991 ਵਿੱਚ ਇੰਸਟੀਚਿ ਆਫ ਡਾਇਰੈਕਟਰਜ (ਆਈਓਡੀ), ਭਾਰਤ ਦੁਆਰਾ ਕੀਤੀ ਗਈ ਸੀ ਅਤੇ ਇਸਨੂੰ ਕਾਰਪੋਰੇਟ ਜਗਤ ਵਿੱਚ ਉੱਤਮਤਾ ਦੀ ਇੱਕ ਵਿਸਵਵਿਆਪੀ ਮੋਹਰ ਵਜੋਂ ਜਾਣਿਆ ਜਾਂਦਾ ਹੈ ਮੁਲਾਂਕਣ ਸਮੂਹ ਵਿੱਚ ਕਾਰਪੋਰੇਟ ਸਮਾਜਿਕ ਜੰਿਮੇਵਾਰੀ ਅਤੇ ਮਨੁੱਖੀ ਸਰੋਤ ਪ੍ਰਬੰਧਨ ਮਾਹਰ ਸਾਮਲ ਸਨ ਜਿਹਨਾਂ ਨੇ ਬਿਨੈਕਾਰਾਂ ਨੂੰ ਵੱਖ ਵੱਖ ਮਾਪਦੰਡਾਂ ਦੇ ਅਧਾਰ ਤੇ ਚੁਣਿਆ
ਇਸ ਪ੍ਰਾਪਤੀ ‘ਤੇ ਨਾਭਾ ਪਾਵਰ ਲਿਮਟਿਡ ਦੇ ਸੀਈਓ ਸ੍ਰੀ ਅਥਰ ਸਹਾਬ ਨੇ ਕਿਹਾ, “ਅਸੀਂ ਇਸ ਐਵਾਰਡ ਲਈ ਧੰਨਵਾਦੀ ਹਾਂ। ਇਹ ਪੁਰਸਕਾਰ ਸਾਡੀ ਸੀਐਸਆਰ ਟੀਮ ਦ੍ਵਾਰਾ ਕੀਤੇ ਜਾ ਰਹੇ ਸ਼ਲਾਘਾ ਯੋਗ ਕਾਰਜਾਂ ਦੀ ਗਵਾਹੀ ਹੈ ਜੋ ਵੱਖ ਵੱਖ ਖੇਤਰਾਂ ਵਿੱਚ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਹੁਨਰ ਨਿਰਮਾਣ, ਬੁਨਿਆਦੀ ਢਾਂਚਾ ਵਿਕਾਸ, ਜਲ ਸੰਭਾਲ, ਸਿਹਤ ਸੰਭਾਲ, ਸੈਨੀਟੇਸਨ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਦੀ ਹੈ ਇਕ ਜੰਿਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ, ਅਸੀਂ ਇਨ੍ਹਾਂ ਖੇਤਰਾਂ ਵਿਚ ਆਪਣੀਆਂ ਕੋਸਸਿਾਂ ਜਾਰੀ ਰੱਖਾਂਗੇ।“
ਗੋਲਡਨ ਪੀਕੋਕ ਅਵਾਰ੍ਡ੍ਸ ਵਲੋਂ ਨਾਭਾ ਪਾਵਰ ਲਿਮਟਿਡ ਨੂੰ ਆਪਣੀ ਸ੍ਰੇਣੀ ਵਿਚ ਸਭ ਤੋਂ ਵੱਧ ਸਕੋਰ ਦਿਤੇ ਗਏ ਹਨ ਇਸ ਨੂੰ ਆਪਣੀ ਸੀਐਸਆਰ ਪਹਿਲਕਦਮੀਆਂ ਦੁਆਰਾ ਸਥਾਨਕ ਲੋਕਾਂ ਅਤੇ ਉਹਨਾਂ ਦੀ ਸਮਾਜਿਕ ਉੱਨਤੀ ਲਈ ਵਿਸਤਿ੍ਰਤ ਪ੍ਰੋਗਰਾਮ ਚਲਾਉਣ ਵਾਲੀ ਇਕ ਵਧੀਆ ਕੰਪਨੀ ਵਜੋਂ ਚੁਣਿਆ ਗਿਆ ਹੈ