Thursday, November 21, 2024

Sports

ਸਰਕਾਰੀ ਹਾਈ ਸਕੂਲ ਕਾਹਨੇਕੇ ਵੱਲੋਂ ਪੈਦਲ ਚਾਲਕ ਅਕਸ਼ਦੀਪ ਨੂੰ ਮੈਡਲ ਜਿੱਤਣ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ

July 27, 2024 04:57 PM
SehajTimes

ਬਰਨਾਲਾ : ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ 33ਵੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਗਏ ਪਿੰਡ ਕਾਹਨੇਕੇ ਦੇ ਅਥਲੀਟ ਅਕਸ਼ਦੀਪ ਸਿੰਘ ਇਹਨਾਂ ਓਲੰਪਿਕ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੇਸ਼ ਲਈ ਸੋਨ ਤਗਮਾ ਜਿੱਤਕੇ ਵਾਪਸ ਆਉਣਗੇ ਅਤੇ ਪਿੰਡ ਕਾਹਨੇਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਕਾਹਨੇਕੇ ਦੇ ਹੈੱਡ ਮਾਸਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਅਕਸ਼ਦੀਪ ਸਿੰਘ ਨੂੰ ਸ਼ੁਭਕਾਮਨਾਵਾਂ ਭੇਜਣ ਲਈ ਸਕੂਲ ਵਿੱਚ ਕਰਵਾਏ ਗਏ ਸਮਾਗਮ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡ ਦਾ ਇਹ ਨੌਜਵਾਨ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਜਰੂਰ ਪੂਰਾ ਉਤਰੇਗਾ। ਉਹਨਾਂ ਅੱਗੇ ਦੱਸਿਆ ਕਿ ਜਿਸ ਦਿਨ ਅਕਸ਼ਦੀਪ ਦਾ 20 ਕਿਲੋਮੀਟਰ ਪੈਦਲ ਚਾਲ ਦਾ ਮੁਕਾਬਲਾਂ ਹੋਵੇਗਾ, ਉਸ ਦਿਨ ਸਕਰੀਨ ਲਗਾ ਕੇ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਇਹ ਮੁਕਾਬਲਾ ਵਿਖਾਇਆ ਜਾਵੇਗਾ। ਡੀ.ਪੀ.ਈ. ਮਲਕੀਤ ਸਿੰਘ ਭੁੱਲਰ ਨੇ ਦੱਸਿਆ ਕਿ 20 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਓਲੰਪਿਕ ਵਿੱਚ ਪਹੁੰਚਣ ਵਾਲੇ ਅਕਸ਼ਦੀਪ ਨੇ ਜਿਲ੍ਹਾ ਬਰਨਾਲਾ ਦਾ ਪਹਿਲਾ ਓਲੰਪੀਅਨ ਬਣ ਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਪੋਸਟਰ ਤੇ ਬੈਨਰ ਲਗਾ ਕੇ ਪਿੰਡ ਵਾਸੀਆਂ ਤੇ ਸਕੂਲ ਵੱਲੋਂ ਅਕਸ਼ਦੀਪ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ। ਇਸ ਮੌਕੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਆਪਣੇ ਪੁੱਤਰ ਦੀ ਜਿੱਤ ਲਈ ਕਾਮਨਾ ਕੀਤੀ। ਅਕਸ਼ਦੀਪ ਸਿੰਘ ਦੀ ਜਿੱਤ ਲਈ ਕਾਮਨਾ ਕਰਨ 'ਤੇ ਉਹਨਾਂ ਨੇ ਸਕੂਲ ਮੁੱਖੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

Have something to say? Post your comment

 

More in Sports

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਕੀਤੀ ਗਈ,

ਪਟਿਆਲਾ ਵਿਖੇ ਦੂਸਰੀ ਕੁਰਸ਼ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ

ਪੰਜਾਬ ਵਿੱਚ ਫੁਟਬਾਲ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ 

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ

24 ਨਵੰਬਰ ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹੋਵੇਗੀ ਹਾਫ ਮੈਰਾਥਨ-ਸਹਾਇਕ ਕਮਿਸ਼ਨਰ

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦੀ ਹੋਈ ਸ਼ੁਰੂਆਤ

ਰਾਜ ਪੱਧਰੀ ਸਕੂਲ ਖੇਡਾਂ: ਲੜਕੀਆਂ ਦੇ ਹਾਕੀ ਤੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਆਗਾਜ਼

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਹੋਈ