Friday, September 20, 2024

Sports

ਖੋ–ਖੋ ‘ਚ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਦੇ ਮੁੰਡੇ ਜੇਤੂ

July 31, 2024 11:21 AM
SehajTimes

ਬਰਨਾਲਾ  : ਜੋਨ ਪੱਖੋ ਕਲਾਂ ਦੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਭੈਣਾ ਫੱਤਾ ਵਿਖੇ ਕਰਵਾਏ ਗਏ ਖੋ–ਖੋ ਮੁਕਾਬਲਿਆਂ ਵਿੱਚ ਭੈਣੀ ਫੱਤਾ ਦੇ ਮੁੰਡਿਆਂ ਨੇ ਬਾਜੀ ਮਾਰ ਲਈ ਹੈ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਦੇ ਹੈੱਡ ਮਾਸਟਰ ਸਾਧੂ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅੱਜ ਹੋਏ ਲੜਕਿਆਂ ਦੇ ਖੋ–ਖੋ ਅੰਡਰ 14 ਸਾਲ ਉਮਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਫੱਤਾ ਨੇ ਪਹਿਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਦੀ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਦਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਅੰਡਰ 17 ਸਾਲ ਉਮਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਫੱਤਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਅਤੇ ਸਰਕਾਰੀ ਹਾਈ ਸਕੂਲ ਬਦਰਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਅਧਿਆਪਕ ਗੁਰਦੀਪ ਸਿੰਘ ਬੁਰਜਹਰੀ, ਬਿਕਰਮ ਸਿੰਘ, ਗੁਰਤੇਜ ਸਿੰਘ, ਅਨਿਲ ਕੁਮਾਰ, ਮਨਦੀਪ ਸਾਦਿਕ, ਅਮਨਦੀਪ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ, ਜਸਪਿੰਦਰ ਕੌਰ, ਜਸਪ੍ਰੀਤ ਸਿੰਘ, ਰਜਿੰਦਰ ਸਿੰਘ, ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।

Have something to say? Post your comment

 

More in Sports

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 3 ਪਟਿਆਲਾ ਜ਼ਿਲ੍ਹੇ 'ਚ 23 ਸਤੰਬਰ ਤੋ ਸ਼ੁਰੂ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲੇ

ਹਾਕੀ ਏਸ਼ੀਆਨ ਚੈਂਪੀਅਨਜ਼ ਟਰਾਫ਼ੀ ’ਤੇ ਭਾਰਤ ਦਾ ਪੰਜਵੀਂ ਵਾਰ ਕਬਜ਼ਾ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ : ਭਾਰਤ ਫ਼ਾਈਨਲ ਵਿੱਚ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 03 ਅਥਲੈਟਿਕਸ ਲੜਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ 

ਡੇਰਾਬਸੀ ਦੀ ਸੁਸ਼ਮਾ ਬਾਜਵਾ ਬਣੀ ਦੇਸ਼ ਦਾ ਮਾਣ ਕਿਰਗਿਸਤਾਨ ਵਿਖੇ ਹੋਈ ਕੈਟਲਬੈੱਲ 

ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 21 ਸਤੰਬਰ ਤੋਂ 25 ਸਤੰਬਰ ਤੱਕ

"ਖੇਡਾਂ ਵਤਨ ਪੰਜਾਬ ਦੀਆਂ" ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੱਡਾ ਕਦਮ: ਵਿਧਾਇਕ ਹੈਪੀ

ਅੰਤਰ ਰਾਸ਼ਟਰੀ ਗੋਲਡ ਮੈਡਲ ਜਿੱਤਣ ਤੇ ਗੁਰਜੀਤ ਕੌਰ ਦਾ ਭਰਵਾਂ ਸੁਆਗਤ

ਜੋਨ ਜੋਗਾ ਦੀ ਤਿੰਨ ਰੋਜ਼ਾ ਅਥਲੈਟਿਕ ਮੀਟ ਸ਼ੁਰੂ

ਸ.ਮਿ.ਸ. ਖੇੜੀ ਗੁੱਜਰਾਂ ਨੇ ਤਾਈਕਵਾਂਡੋ ਵਿੱਚ ਇੱਕ ਗੋਲਡ ਇੱਕ ਸਿਲਵਰ ਅਤੇ ਤਿੰਨ ਬਰਾਊਂਜ਼ ਮੈਡਲ ਹਾਸਲ ਕੀਤੇ