ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕੰਬੋਜ਼ ਮਹਾਸਭਾ ਬਲਾਕ ਭੁੱਨਰਹੇੜੀ ਵੱਲੋਂ ਸ਼ਹੀਦ ਉੱਧਮ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਸੰਬੰਧੀ ਰੱਖੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਸਨੌਰ ਇਲਾਕੇ ਦੇ ਕਈ ਆਪ ਆਗੂ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ। ਹੋਰ ਬੋਲਦਿਆ ਚੇਅਰਮੈਨ ਹਡਾਣਾ ਨੇ ਕਿਹਾ ਕਿ 26 ਦਸੰਬਰ 1899 ਨੂੰ ਜਨਮੇ ਸ਼ਹੀਦ ਊਧਮ ਸਿੰਘ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਰਹਿਣ ਵਾਲੇ ਸੀ। ਉਨ੍ਹਾਂ ਨੇ ਲੰਡਨ ਜਾ ਕੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਦਿੱਤੀ, ਜੋ ਜਲ੍ਹਿਆਂਵਾਲਾ ਬਾਗ ਕਾਂਡ ਵੇਲੇ ਪੰਜਾਬ ਦਾ ਗਵਰਨਰ ਜਨਰਲ ਸੀ। ਉਥੇ ਹੀ 31 ਜੁਲਾਈ 1940 ਨੂੰ ਉਸ ਨੂੰ ਫਾਂਸੀ ਦੇ ਦਿੱਤੀ ਗਈ। ਇਹ ਇਤਿਹਾਸਕ ਦਿਨ ਸਾਡੇ ਦਿਲਾਂ ਵਿੱਚ ਹਮੇਸ਼ਾ ਡੂੰਘੀ ਯਾਦ ਬਣਕੇ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਦੇਸ਼ ਲਈ ਕੁਰਬਾਨੀ ਤੇ ਬਲਿਦਾਨ ਦੀ ਮਿਸਾਲ ਉੱਧਮ ਸਿੰਘ ਬਣੇ ਸਨ, ਉਸੇ ਤਰ੍ਹਾਂ ਅੱਜ ਦੇ ਨੌਜਵਾਨਾਂ ਨੂੰ ਸਮਾਜ ਸੇਵੀ ਬਣ ਕੇ ਲੋਕਾਂ ਦੀ ਮਦਦ ਕਰ ਅਤੇ ਪੜ ਲਿੱਖ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਕੇ ਵੱਖਰੀ ਮਿਸਾਲ ਬਣਨਾ ਚਾਹੀਦਾ ਹੈ।
ਇਸ ਮੌਕੇ ਸਵਿੰਦਰ ਸਿੰਘ ਪ੍ਰਧਾਨ ਕੰਬੋਜ਼ ਮਹਾ ਸਭਾ, ਦਵਿੰਦਰ ਸਿੰੰਘ ਮਾੜੂ ਜਨਰਲ ਸਕੱਤਰ, ਜੀਤ ਸਿੰਘ ਮੀਰਾਪੁਰ ਖਜਾਨਚੀ, ਜ਼ਸਵਿੰਦਰ ਸਿੰਘ ਪ੍ਰੈਸ ਸਕੱਤਰ, ਤੇਜਿੰਦਰ ਮਹਿਤਾ ਸ਼ਹਿਰੀ ਪ੍ਰਧਾਨ, ਜਰਨੈਲ ਮਨੂੰ, ਹਰਪਾਲ ਸਿੰਘ, ਵਿਕਰਮ, ਪ੍ਰਦੀਪ ਜ਼ੋਸਨ, ਰਾਜਾ ਧੰਜੂ ਜਿਲਾਂ ਪ੍ਰਧਾਨ ਬੀ ਸੀ ਵਿੰਗ ਆਪ, ਬਲਦੇਵ ਸਿੰਘ ਦੇਵੀਗੜ, ਲਾਲੀ ਰਹਿਲ, ਹਰਪਿੰਦਰ ਚੀਮਾ, ਡਾ ਹਰਨੇਕ ਸਿੰਘ ਪ੍ਰਧਾਨ ਬੁੱਧੀਜੀਵੀ ਵਿੰਗ ਆਪ, ਕੁਲਵਿੰਦਰ ਸਿੰਘ ਆੜਤੀ, ਰਾਜੂ, ਸਿਮਰਨ, ਗੋਪੀ ਰਾਜਗੜ੍ਹ, ਗਰਜੀਤ ਕਟਕੇੜੀ, ਧਿਆਨ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ ਡੇਰਾ ਕੰਕਰਾਵਾਲਾ ਅਤੇ ਹੋਰ ਕਈ ਇਲਾਕਾ ਨਿਵਾਸੀ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ।