ਸੁਨਾਮ : ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਯੂਨਿਟ ਸੁਨਾਮ ਦੀ ਮੀਟਿੰਗ ਸੋਮ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ 33 ਕੇ ਵੀ ਬਿਜਲੀ ਘਰ ਸੁਨਾਮ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਕੇ ਐਲ ਬੱਤਰਾ, ਮੋਹਨ ਲਾਲ ਸਰਕਲ ਆਗੂ, ਗੁਰਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਾਂ ਨੂੰ ਮੀਟਿੰਗ ਦੇਕੇ ਹਰ ਵਾਰ ਭੱਜ ਰਹੀ ਹੈ, ਉਨ੍ਹਾਂ ਕਿਹਾ ਕਿ ਬਕਾਇਆ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ 2/59 ਦੇ ਫੈਕਟਰ ਨਾਲ ਲਾਭ ਦੇਣਾ, ਡੀ ਏ ਦੀਆ ਕਿਸ਼ਤਾਂ,2016 ਤੋਂ ਡੀ ਏ ਦਾ ਬਕਾਇਆ ਲੱਖਾਂ ਰੁਪਏ ਨਹੀਂ ਦਿੱਤਾ ਜਾ ਰਿਹਾ, ਨਕਦੀ ਰਹਿਤ ਸਕੀਮ ਲਾਗੂ ਨਾ ਕਰਨਾ, ਮੈਡੀਕਲ ਵਿੱਚ ਵਾਧਾ ਨਾ ਕਰਨ ਦੇ ਰੋਸ ਵਜੋਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਸਘੰਰਸ਼ ਕੀਤਾ ਜਾਵੇਗਾ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਾਅਦਾ ਖਿਲਾਫੀ ਤੇ ਉੱਤਰ ਆਈ ਹੈ। ਇਸ ਮੌਕੇ ਭਗਵਾਨ ਸਿੰਘ, ਗੁਰਚਰਨ ਸਿੰਘ ਸੁਨਾਮ, ਜਸਵੰਤ ਰਾਏ ਲੌਂਗੋਵਾਲ, ਗੁਰਜੰਟ ਸਿੰਘ ਲੌਗੋਵਾਲ, ਜੇਠੂ ਰਾਮ, ਗੁਰਚਰਨ ਸਿੰਘ ਜਖੇਪਲ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।