ਸੁਨਾਮ : ਸਾਵਣ ਦੇ ਪਹਿਲੇ ਨਰਾਤੇ ਸ਼ਿਵ ਮਹਾਂ ਦੇਵ ਕਮੇਟੀ ਵੱਲੋਂ ਸੁਨਾਮ ਵਿਖੇ ਮੋਹਣੇ ਪੌੜੀਆਂ ਨੇੜੇ ਸੀਤਾਸਰ ਧਾਮ ਵਿਖੇ ਕਰਵਾਏ ਜਾਗਰਣ ਮੌਕੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਸਮੇਤ ਹੋਰਨਾਂ ਪਤਵੰਤਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਭਾਰਤ ਵਰਗੇ ਬਹੁ ਧਰਮੀ ਮੁਲਕ ਅੰਦਰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਵਿੱਚ ਹਰ ਵਰਗ ਦੇ ਲੋਕ ਸ਼ਿੱਦਤ ਨਾਲ ਸ਼ਿਰਕਤ ਕਰਦੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਨਾਲ ਨੌਜਵਾਨਾਂ ਦੇ ਮਨਾਂ ਅੰਦਰ ਧਾਰਮਿਕ ਪ੍ਰਵਿਰਤੀ ਪੈਦਾ ਹੁੰਦੀ ਹੈ, ਇਸ ਮੌਕੇ ਮਹੰਤ ਜੋਗਿੰਦਰ ਗਿਰ, ਸ਼ੈਰੀ ਸ਼ਰਮਾ, ਸੋਨੀ ਗਿਰ, ਰੰਮੀ ਬੌਕਸਰ, ਹਰਮਨ ਕੋਹਲਾ ਬੇਰੀ, ਰਾਜੂ ਬੌਕਸਰ, ਅਕਾਸ਼ ਸੰਧੇ ,ਹੈਪੀ ਗਿਰ ,ਕਮਲ ਗਿਰ ,ਟਿੰਕੂ ਸ਼ਰਮਾ, ਬਬਲੀ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰਬੰਧਕਾਂ ਵੱਲੋਂ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ, ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਸੈਕਟਰੀ ਮਾਸਟਰ ਭੂਸ਼ਣ ਕਾਂਤ ਸ਼ਰਮਾ, ਖਜਾਨਚੀ ਡਾਕਟਰ ਸੋਮਨਾਥ ਸ਼ਰਮਾ, ਸੰਤ ਸਮਾਜ ਦੇ ਪੰਜਾਬ ਪ੍ਰਧਾਨ ਕਾਹਨ ਦਾਸ ਬਾਵਾ, ਬ੍ਰਾਹਮਣ ਸਭਾ ਅਭਰਾਓ ਦੇ ਪ੍ਰਧਾਨ ਸੰਦੀਪ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਪੂਜਾ ਕਰਵਾਈ ਅਤੇ ਜੰਗਮਾ ਨੇ ਭਗਵਾਨ ਸ਼ਿਵ ਜੀ ਦਾ ਗੁਣਗਾਣ ਕੀਤਾ। ਉਸ ਤੋਂ ਬਾਅਦ ਜੌਲੀ ਐਂਡ ਪਾਰਟੀ ਨੇ ਭਗਵਾਨ ਸ੍ਰੀ ਸ਼ਿਵ ਜੀ ਦੇ ਭਜਨ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੰਡਿਤ ਰਾਮ ਜੁਆਰੀ, ਬਲਵਿੰਦਰ ਕੁਮਾਰ ਪੂਚੀ, ਮਾਸਟਰ ਰਾਜੀਵ ਅਗਰਵਾਲ ਹਾਜ਼ਰ ਸਨ।