ਮਾਲੇਰਕੋਟਲਾ : ਪੀ.ਡਬਲਯੂ.ਡੀ.ਫੀਲਡ ਅਤੇ ਵਰਕਸਾਪ ਵਰਕਰਜ ਯੂਨੀਅਨ ਜ਼ੋਨ ਸੰਗਰੂਰ ਦੀ ਬ੍ਰਾਂਚ ਮਾਲੇਰਕੋਟਲਾ ਦੀ ਸਰਵਸੰਮਤੀ ਨਾਲ ਚੋਣ ਕਰਾਈ ਗਈ ਜਿਸ ਵਿੱਚ ਬ੍ਰਾਂਚ ਦੇ ਪ੍ਰਧਾਨ ਪ੍ਰੇਮ ਸਿੰਘ ਖੁਰਦ ਅਤੇ ਜਰਨਲ ਸਕੱਤਰ ਅਜੈਬ ਸਿੰਘ ਕੁਠਾਲਾ ਸਰਵਸੰਮਤੀ ਨਾਲ ਚੁਣੇ ਗਏ।ਬ੍ਰਾਂਚ ਚੋਣ ਕਰਾਉਣ ਅਬਜਰਵਰ ਤੌਰ ਤੇ ਪਹੁੰਚੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਚੀਮਾ, ਜ਼ੋਨ ਪ੍ਰਧਾਨ ਮਾਲਵਿੰਦਰ ਸਿੰਘ ਸੰਧੂ, ਬ੍ਰਾਂਚ ਦੀ ਬਰਨਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਗਰੇਵਾਲ ਅਤੇ ਛੱਜੂ ਰਾਮ ਮੰਨਿਆਣਾ ਨੇ ਸੰਬੋਧਨ ਕਰਦਿਆਂ ਵਿਸਥਾਰਪੂਰਵਕ ਦੱਸਿਆ ਕਿ ਜੱਥੇਬੰਦੀ ਦੇ ਸੰਵਿਧਾਨ ਮੁਤਾਬਕ ਹਰ ਤਿੰਨ ਸਾਲਾਂ ਬਾਅਦ ਸਮੁੱਚੇ ਬ੍ਰਾਂਚ, ਜ਼ੋਨ ਅਤੇ ਪੰਜਾਬ ਦੀ ਚੋਣ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਜਥੇਬੰਦਕ ਤਰੀਕੇ ਨਾਲ ਨਿਰਵਿਰੋਧ ਕੀਤੀ ਜਾਂਦੀ ਹੈ। ਇਸ ਮੌਕੇ ਬ੍ਰਾਂਚ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਪ੍ਰੇਮ ਸਿੰਘ ਖੁਰਦ ਪ੍ਰਧਾਨ, ਅਜੈਬ ਸਿੰਘ ਕੁਠਾਲਾ ਜਨਰਲ ਸਕੱਤਰ, ਬਲਵਿੰਦਰ ਸਿੰਘ ਕੁੱਪ ਖਜਾਨਚੀ, ਗੁਰਜੀਤ ਸਿੰਘ ਸੋਹੀ, ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਈਸਾਪੁਰ, ਸੁਖਵਿੰਦਰ ਸਿੰਘ ਸੁੱਖਾ, ਗੁਰਮੀਤ ਸਿੰਘ ਸ਼ੇਰਪੁਰ ਮੀਤ ਪ੍ਰਧਾਨ, ਕ੍ਰਿਸ਼ਨ ਕੁਮਾਰ, ਰਾਮ ਭਲੀ ਸਹਾਇਕ ਖਜਾਨਚੀ, ਹਰਦੇਵ ਸਿੰਘ ਧਲੇਰ ਪ੍ਰਚਾਰ ਸਕੱਤਰ, ਕਮੇਟੀ ਮੈਂਬਰ ਰਘਵੀਰ ਸਿੰਘ ਆਦਿ ਨਿਰਵਿਰੋਧ ਚੁਣੇ ਗਏ। ਇਸ ਮੌਕੇ ਮਹਿਣੀਆ ਗਰੁੱਪ ਮਾਸਟਰ ਰੋਲ ਯੂਨੀਅਨ ਛੱਡ ਕੇ ਆਏ 7 ਮੈਂਬਰਾਂ ਗੁਰਜੀਤ ਸਿੰਘ ਸੋਹੀ, ਅਜੈਬ ਸਿੰਘ ਚਾਂਗਲੀ, ਗੁਰਮੀਤ ਸਿੰਘ ਸ਼ੇਰਪੁਰ, ਰਾਜਪਾਲ ਖੇੜੀ, ਜਗਦੀਸ ਸਿੰਘ, ਨੰਦ ਲਾਲ, ਜਸਵੀਰ ਸਿੰਘ ਜੱਗਾ ਸਾਥੀਆਂ ਦਾ ਜਥੇਬੰਦੀ ਵਿੱਚ ਸਾਮਿਲ ਕਰਕੇ ਸਿਰਪਾਓ ਪਾ ਕੇ ਜੀ ਆਇਆ ਕਿਹਾ। ਇਸ ਮੌਕੇ ਦਰਸ਼ਨ ਕੁਮਾਰ ਚੀਮਾ ਨੇ ਪੰਜਾਬ ਸਰਕਾਰ ਦੇ ਲਾਰਿਆ ਵਾਲੀ ਨੀਤੀ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਨਾਲ ਜਲੰਧਰ ਜਿਮਨੀ ਚੋਣ ਮੌਕੇ ਵਾਅਦਾ ਕੀਤਾ ਸੀ ਕਿ 25 ਅਗਸਤ ਨੂੰ ਪੈਨਲ ਮੀਟਿੰਗ ਕਰਕੇ ਮੁਲਾਜਮਾਂ ਦੀਆਂ ਸਮੱੁੱਚੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ। ਪ੍ਰੰਤੂ ਇਹ ਮੀਟਿੰਗ 2 ਸਤੰਬਰ ਅਤੇ ਹੁਣ 22 ਸਤੰਬਰ ਤੇ ਅੱਗੇ ਪਾ ਦਿੱਤੀ ਹੈ।ਜਿਸ ਨਾਲ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੁਲਾਜਮ ਇਸ ਨੂੰ ਭੱਦਾ ਮਜਾਕ ਅਤੇ ਟਿੱਚਰ ਸਮਝਦੇ ਹਨ। ਜੋਨ ਪ੍ਰਧਾਨ ਮਾਲਵਿੰਦਰ ਸਿੰਘ ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਚੋਣ ਵਾਅਦੇ ਮੁਤਾਬਕ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇ 12 ਪ੍ਰਤੀਸਤ ਡੀਏ ਜਾਰੀ ਕਰੇ,ਪੈਨਸ਼ਰਾਂ ਤੇ 2.59 ਦਾ ਫਾਰਮੂਲਾ ਲਾਗੂ ਕਰੇ ਅਤੇ ਸਾਢੇ ਪੰਜ ਸਾਲ ਦਾ ਬਕਾਇਆ ਤੁਰੰਤ ਦੇਵੇ। ਇਸ ਮੌਕੇ ਪੀ.ਡਬਲਯੂ.ਡੀ ਫੀਲਡ ਅਤੇ ਵਰਕਸਾਪ ਵਰਕਰਜ਼ ਯੂਨੀਅਨ ਮਾਲੇਰਕੋਟਲਾ ਬ੍ਰਾਂਚ ਬੀ ਵੱਲੋਂ ਪ੍ਰਧਾਨ ਕੇਵਲ ਸਿੰਘ ,ਜਨਰਲ ਸਕੱਤਰ ਬੈਜ ਨਾਥ ਅਤੇ ਖਜਾਨਚੀ ਭੀਮ ਸਿੰਘ ਨੇ ਸੰਬੋਧਨ ਕੀਤਾ।