ਸੁਨਾਮ : ਡੀ.ਏ.ਵੀ ਪਬਲਿਕ ਸਕੂਲ ਸੁਨਾਮ ਵਿਖੇ ਬੁੱਧਵਾਰ ਨੂੰ 78ਵਾਂ ਪ੍ਰੀ-ਆਜ਼ਾਦੀ ਦਿਹਾੜਾ ਸਕੂਲ ਕੈਂਪਸ ਵਿਖੇ ਮਨਾਇਆ ਗਿਆ। ਇਸ ਮੌਕੇ ਸੁਨਾਮ ਅਤੇ ਦਿੜ੍ਹਬਾ ਦੇ ਤਹਿਸੀਲਦਾਰ ਸੁਮੀਤ ਸਿੰਘ ਢਿੱਲੋਂ (ਸੇਵਾਮੁਕਤ ਮੇਜਰ, ਪੀ.ਸੀ.ਐਸ. (ਅਲਾਇਡ)) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਨਿਰੁਧ ਵਸ਼ਿਸ਼ਟ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਸੁਮੀਤ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ, ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਅੱਗੇ ਦੀਵੇ ਜਗਾਏ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਬਾਅਦ ਚਾਰੋਂ ਹਾਊਸਾਂ ਅਤੇ ਐਨ.ਸੀ.ਸੀ (ਏਅਰ ਵਿੰਗ ਅਤੇ ਨੇਵਲ ਵਿੰਗ) ਦੇ ਕੈਡਿਟਾਂ ਨੇ ਮਾਰਚ ਪਾਸਟ ਕੀਤਾ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਉਪਰੰਤ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਉਪਰੰਤ ਮੁੱਖ ਮਹਿਮਾਨ ਸੁਮੀਤ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਭਾਰਤ ਦੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਅਤੇ ਕੁਰਬਾਨੀ ਸਦਕਾ ਹੀ ਸਾਨੂੰ ਆਜ਼ਾਦੀ ਮਿਲੀ ਹੈ। ਇਸ ਲਈ ਸਾਨੂੰ ਆਪਣੀ ਇਸ ਆਜ਼ਾਦੀ ਦੀ ਰਾਖੀ ਕਰਨੀ ਪਵੇਗੀ। ਉਨ੍ਹਾਂ ਨੇ ਆਰੀਆ ਸਮਾਜ ਦੀ ਸਥਾਪਨਾ ਕਰਨ ਵਾਲੇ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ 'ਤੇ ਵੀ ਚਾਨਣਾ ਪਾਇਆ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਪਰਮਿੰਦਰ ਸਿੰਘ.ਧਾਲੀਵਾਲ, ਸਿੱਖਿਆ ਸਲਾਹਕਾਰ ਤੇ ਮੈਨੇਜਰ ਡਾ.ਡੌਲੀ ਰਾਏ, ਮੈਨੇਜਿੰਗ ਕਮੇਟੀ ਦੇ ਸੀਨੀਅਰ ਮੈਂਬਰ ਡਾਕਟਰ ਪਰਸ਼ੋਤਮ ਵਸ਼ਿਸ਼ਟ, ਪਿ੍ੰਸੀਪਲ ਵੀ.ਪੀ.ਗੁਪਤਾ, ਵਾਈਸ ਪਿ੍ੰਸੀਪਲ ਅੰਤੂ ਗਰਗ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।