Thursday, September 19, 2024

Malwa

ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਰੈਲੀ 'ਚ ਉਮੜਿਆ ਸੰਗਤਾਂ ਦਾ ਇਕੱਠ

August 20, 2024 07:35 PM
ਦਰਸ਼ਨ ਸਿੰਘ ਚੌਹਾਨ

ਅਕਾਲੀ ਦਲ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਾਲਿਆਂ ਦਾ ਨਹੀਂ ਸਗੋਂ ਪੰਥਕ ਹਿਤੈਸ਼ੀਆਂ ਦਾ ਹੈ : ਪ੍ਰੋ. ਚੰਦੂਮਾਜਰਾ

ਜਿਹੜੇ ਵਿਅਕਤੀ ਨੂੰ ਸਿੱਖੀ ਦੀ ਪਰਿਭਾਸ਼ਾ ਨਹੀਂ ਪਤਾ ਉਹ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਰਹਿ ਸਕਦਾ  ਜਥੇ: ਵਡਾਲਾ 

 
 
ਲੌਂਗੋਵਾਲ : ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਵੱਲੋਂ ਸੰਤ ਹਰਚੰਦ ਸਿੰਘ ਲੋਂਗੇਵਾਲ ਦੀ 39 ਵੀਂ ਬਰਸੀ ਸ਼ਹੀਦ ਭਾਈ ਦਿਆਲਾ ਸਿੰਘ ਜੀ ਸਕੂਲ ਪਿੰਡ ਲੌਂਗੋਵਾਲ ਵਿਖੇ ਵੱਡੇ ਪੱਧਰ ’ਤੇ ਮਨਾਈ ਗਈ। ਜਿਸ ਵਿਚ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ ਗਿਆ। ਇਸ ਸਮਾਗਮ ਵਿਚ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਹਜ਼ਾਰਾਂ ਦੀ ਸੰਖਿਆ ਵਿਚ ਪੰਥ ਹਿਤੈਸ਼ੀ ਅਤੇ ਪੰਜਾਬ ਹਿਤੈਸ਼ੀਆਂ ਨੇ ਪਹੁੰਚ ਕੇ ਸਾਬਤ ਕਰ ਦਿੱਤਾ ਕਿ ਪੰਥਕ ਅਤੇ ਪੰਜਾਬ ਹਿਤੈਸ਼ੀ ਲੋਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜ ਚੁੱਕੇ ਹਨ ਅਤੇ ਲੋਕਾਂ ਨੇ ਇੱਕ ਸੁਰ ਵਿਚ ਜਿਥੇ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦਾ ਫੈਸਲਾ ਸੁਣਾਇਆ ਉਥੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼ੋ੍ਰਮਣੀ ਅਕਾਲੀ ਸੁਧਾਰ ਲਹਿਰ ਨੂੰ ਮਜਬੂਤ ਕਰਨ ਦਾ ਹੋਕਾ ਵੀ ਦਿੱਤਾ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਰੈਲੀ ਵਿਚ ਪਹੁੰਚੇ ਹਜ਼ਾਰਾਂ ਪੰਥ ਹਿਤੈਸ਼ੀਆਂ ਦਾ ਸੁਖਦੇਵ ਸਿੰਘ ਢੀਡਸਾ ਨੇ ਧੰਨਵਾਦ ਕੀਤਾ। ਇਸ ਰੈਲੀ ਵਿਚ  ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਮੁੱਚੀ ਲੀਡਰਸ਼ਿਪ ਨੇ ਵਿਸ਼ੇਸ ਤੌਰ ’ਤੇ ਪਹੁੰਚ ਕੇ ਪੰਥ ਅਤੇ ਪੰਜਾਬ ਦਾ ਦਰਦ ਲੋਕਾਂ ਦੇ ਸਾਹਮਣੇ ਰੱਖਿਆ। ਲੀਡਰਸ਼ਿਪ ਵੱਲੋਂ ਸੱਤ ਮਤੇ ਵੀ ਪਾਸ ਕਰਕੇ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਜੁਟ ਕਰਨ ਦਾ ਸੰਕਲਪ ਵੀ ਲਿਆ ਗਿਆ। ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਦਾ ਨਹੀਂ ਸਗੋਂ ਪੰਥ ਹਿਤੈਸ਼ੀ ਅਤੇ ਪੰਜਾਬ ਹਿਤੈਸ਼ੀਆਂ ਦਾ ਹੈ। ਮੂੰਹ ਵਿਚ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਏ ਆਗੂ ਅੱਜ ਪੰਥਕ ਆਗੂਆਂ ਦੀਆਂ ਕੁਰਬਾਨੀਆਂ ’ਤੇ ਸਵਾਲ ਚੁੱਕ ਰਹੇ ਹਨ ਉਨ੍ਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਹੈ ਕਿ ਅਕਾਲੀ ਦਲ ਯੋਧਿਆਂ, ਮੋਰਚੇ ਲਗਾਉਣ ਵਾਲਿਆਂ ਤੇ ਜੇਲ ਵਿਚ ਜਾ ਕੇ ਸੰਘਰਸ ਲੜਨ ਵਾਲਿਆਂ ਦੀ ਪਾਰਟੀ ਹੈ ਨਾ ਕਿ ਵਪਾਰੀਆਂ ਦੀ ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਨੇ ਅਸਲੀ ਅਤੇ ਨਕਲੀ  ਅਕਾਲੀ ਦਲ ਦਾ ਨਿਖੇੜਾ ਕਰਕੇ ਰੱਖ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਨੂੰ ਵੀ ਰਗੜੇ ਲਗਾਏ ਅਤੇ ਕਿਹਾ ਕਮਜ਼ੋਰ ਪੰਜਾਬ ਸਰਕਾਰ ਦੇ ਕਾਰਨ ਅੱਜ ਕੇਂਦਰ ਇੱਕ ਤੋਂ ਬਾਅਦ ਇੱਕ ਪੰਜਾਬ ਵਿਰੋਧੀ ਫੈਸਲਾ ਕਰ ਰਿਹਾ ਹੈ ਅਤੇ ਇੱਕ ਪੈਰਲਲ ਸਰਕਾਰ ਚਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਚੁਣੀ ਹੋਈ ਸਰਕਾਰ ਕਮਜ਼ੋਰ ਪੈ ਚੁੱਕੀ ਹੈ ਕਾਂਗਰਸ ਪੰਜਾਬ ਦੀਆਂ ਸਾਰੀਆਂ ਸਮੱਸਿਆਂ ਦੀ ਮਾਂ ਹੈ ਅਕਾਲੀ ਦਲ ਕਮਜੋਰ ਲੀਡਰਸ਼ਿਪ ਕਾਰਨ ਅੱਜ ਆਪਣਾ ਪ੍ਰਭਾਵ ਗਵਾਂ ਚੁੱਕਿਆ ਹੈ। ਇਸ ਲਈ ਹੁਣ ਪੰਜਾਬ ਨੂੰ ਬਚਾਉਣ ਲਈ ਹੁਣ ਸ਼ੋ੍ਰਮਣੀ ਅਕਾਲੀ ਦਲ  ਸੁਧਾਰ ਲਹਿਰ ਦੇ ਝੰਡੇ ਹੇਠ ਇਕੱਠਾ ਹੋਣਾ ਚਾਹੀਦਾ ਹੈ। 
 
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਕਿ ਜਿਹੜੇ ਵਿਅਕਤੀ ਅਕਾਲੀ ਦਲ ਪਰਿਭਾਸ਼ਾ ਨਹੀਂ ਪਤਾ ਉਹ ਅਕਾਲੀ ਦਲ ਦਾ ਪ੍ਰਧਾਨ ਕਿਸ ਤਰ੍ਹਾਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਗੁਰੂ ਸਾਹਿਬਾਨ ਵੱਲੋਂ ਜਿਹੜਾ ਸਿੱਖੀ ਸਰੂਪ ਸਾਨੂੰ ਪ੍ਰਦਾਨ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਾਂ ਉਸ ਬਾਰੇ ਵੀ ਜਾਣਕਾਰੀ ਨਹੀਂ ਤਾਂ ਉਹ ਅਕਾਲੀ ਦਲ ਦਾ ਪ੍ਰਧਾਨ ਕਿਸ ਤਰ੍ਹਾਂ ਹੋ ਸਕਦਾ ਹੈ। ਉਨ੍ਹਾਂ ਕਿਹਾ ਬਾਬੇ ਬਕਾਲੇ ਦੀ ਪਵਿੱਤਰ ਧਰਤੀ ’ਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਇਸ ਬਿਆਨ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ, ਜਦੋਂ ਕਿ ਸਿੱਖ ਸੰਗਤ ਵੱਲੋਂ ਤਾਂ ਇਸ ਦਾ ਨੋਟਿਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਵਿਚ ਛੇਕੇ ਡੇਰਾ ਸਿਰਸਾ ਮੁੱਖੀ ਨਾਲ ਸਾਂਝ ਪਾ ਕੇ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਨਾਲ ਧੋਖਾ ਕੀਤਾ ਸੀ ਅਤੇ ਹੁਣ ਸਿੱਖੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਜਿਸ ਨੂੰ ਸਿੱਖ ਪੰਥ ਕਦੇ ਵੀ ਸਹਿਣ ਨਹੀਂ ਕਰੇਗਾ। ਅਕਾਲੀ ਸੁਧਾਰ ਲਹਿਰ ਦੇ ਪ੍ਰੀਜੀਡਮ ਦੇ ਮੈਬਰ ਤੇ ਇਸ ਕਾਨਫਰੰਸ ਦੇ ਮੁੱਖ ਤੌਰ ਤੇ ਪ੍ਰਬੰਧਕ ਪ੍ਰਮਿੰਦਰ ਸਿੰਘ ਢੀਡਸਾ ਨੇ ਦੋ ਐਸਜੀਪੀਸੀ ਦੇ ਐਗਜੂਕਟਿਵ ਮੈਂਬਰਾਂ ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਤੇਜਾ ਸਿੰਘ ਕਮਾਲਪੁੱਰ ਦੇ ਨਾਲ ਚੱਲਣ ਤੇ ਧੰਨਵਾਦ ਕੀਤਾ ਤੇ ਸੁਖਬੀਰ ਬਾਦਲ ਧੜੇ ਦੇ ਇਕੱਠ ਤੋ ਕਈ ਗੁੱਣਾਂ ਵੱਡਾ ਇਕੱਠ ਕਰਨ ਲਈ ਵਰਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਸੰਗਤ ਤੋਂ ਸੁਧਾਰ ਲਹਿਰ ਲਈ ਸਾਥ ਮੰਗਿਆ। ਬੀਬੀ ਜਾਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਸਰਵਨ ਸਿੰਘ ਫਿਲੌਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸੰਘੀ ਢਾਂਚੇ ਨੂੰ ਮਜਬੂਤ ਕਰਨ, ਸਿੱਖ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੀਆ ਪੰਥ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਖਤਮ ਕਰਨ, ਮਤੇ ਅਨੁਸਾਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਕੇਂਦਰ ਵੱਲੋਂ ਮੁਕਰੇ ਵਾਅਦਿਆਂ ਨੂੰ ਪੁਰਾ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਕਾਲੀ ਦਲ ਨੂੰ ਤਾਕਤ ਇਸ ਲਈ ਦਿੱਤੀ ਕਿ ਉਹ ਪੰਥਕ ਮਸਲਿਆਂ ਨੂੰ ਪਹਿਲ ਦੇਣਗੇ, ਮੌਜੂਦਾ ਅਕਾਲੀ ਦਲ ਦੀ ਗੈਰ ਪੰਥ ਪਹੁੰਚ ਕਾਰਨ ਪੰਜਾਬੀ ਅਤੇ ਪੰਥ ਹਿਤੈਸ਼ੀ ਅਕਾਲੀ ਦਲ ਤੋਂ ਉਦਾਸ਼ੀਨ ਹੋਏ, ਮੌਜੂਦਾ ਪ੍ਰਧਾਨ ਅਗਵਾਈ ਲੋਕਾਂ ਨੂੰ ਮਨਜ਼ੂਰ ਨਹੀਂ ਇਸ ਲਈ ਵੋਟ ਬੈਂਕ ਘਟ ਕੇ 34 ਫੀਸਦੀ ਤੋਂ 6 ਤੋਂ ਹੇਠਾਂ ਚਲਾ ਗਿਆ।
 
ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੇ ਖਾਤਮੇ ਵਾਂਗ ਵਫਾਦਾਰਾਂ ਅਤੇ ਕੁਰਬਾਨੀਆਂ ਵਾਲਿਆਂ ਨੂੰ ਦੂਰ ਕਰਕੇ ਡੋਗਰਿਆਂ ਦੇ ਰੂਪ ਵਿਚ ਝੋਲੀ ਚੁੱਕਾਂ ਤੇ ਅਕਾਲੀਆਂ ਦਾ ਪਾਰਟੀ ‘ਤੇ ਕਾਬਜ ਹੋਣਾ, ਆਪਣੀ ਚੌਧਰ ਲਈ ਸਿੱਖ ਪੰਥ ਨਾਲ ਗੱਦਾਰੀ ਕਰਕੇ ਪੰਥ ਨੂੰ ਕਮਜੋਰ ਕਰਕੇ ਆਪਣੇ ਸਵਾਰਥ ਲਈ ਕਾਲੇ ਕਾਨੂੰਨਾ ਦਾ ਸਮਰਥਨ ਕਰਨ ਦੇ ਕਾਰਨ ਅਕਾਲੀ ਦਲ ਅਰਸ਼ ਤੋਂ ਫਰਸ਼ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਪੰਥ ਦਰਦੀ ਅਤੇ ਪੰਥ ਹਿਤੈਸ਼ੀਆਂ ਦੀ ਦਿਲੋਂ ਅਵਾਜ਼ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਬਚਾਉਣ ਲਈ ਤਿਆਗ ਦਿਖਾਉਣ ਅਤੇ ਸੰਤ ਹਰਚੰਦ ਸਿੰਘ ਲੋਗੋਂਵਾਲ ਵਾਂਗ ਐਮਰਜੰਸੀ ਦਾ ਮੋਰਚਾ ਜਿੱਤ ਕੇ ਤੁੜ ਸਾਹਿਬ ਦੇ ਹਵਾਲੇ ਕਰਕੇ ਲੋਕ ਸਭਾ ਦੀ ਟਿਕਟ ਛੱਡ ਕੇ ਜਿਸ ਤਰ੍ਹਾਂ ਤਿਆਗ ਦਾ ਰਾਸਤਾ ਬਣਾਇਆ ਉਸ ’ਤੇ ਚੱਲਣ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਸ਼ੋ੍ਰਮਣੀ ਕਮੇਟੀਆ ਦੀਆਂ ਜਿਆਦਾ ਤੋਂ ਜਿਆਦਾ ਵੋਟਾਂ ਬਣਾਉਣ ਅਤੇ ਅਕਾਲੀ ਸੁਧਾਰ ਲਹਿਰ ਨੂੰ ਮਜਬੂਤ ਕਰਨ ਲਈ ਘਰ ਘਰ ਸੁਨੇਹਾ ਲੈ ਕੇ ਜਾਣ ਤਾਂ ਕਿ ਅਕਾਲੀ ਦਲ ਨੂੰ ਧਨਾਢਾ ਤੋਂ ਅਜ਼ਾਦ ਕਰਵਾ ਕੇ ਪੰਥ ਅਤੇ ਪੰਜਾਬ ਹਿਤੈਸ਼ੀਆਂ ਦੀ ਮੁੜ ਤੋਂ ਪਾਰਟੀ ਬਣਾਇਆ ਜਾ ਸਕੇ। ਇਸ ਸਮੇਂ ਰਿਟਾ: ਜਸਟਿਸ ਨਿਰਮਲ ਸਿੰਘ, ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਪਰਮਜੀਤ ਕੌਰ ਗੁਲਸ਼ਨ, ਪਰਮਜੀਤ ਕੌਰ ਲਾਡਰਾਂ, ਸੁਖਵਿੰਦਰ ਸਿੰਘ ਔਲਖ , ਹਰੀ ਸਿੰਘ ਪ੍ਰੀਤ ਟਰੈਕਟਰ, ਤੇਜਿੰਦਰਪਾਲ ਸਿੰਘ ਸੰਧੂ, ਜਰਨੈਲ ਸਿੰਘ ਕਰਤਾਰਪੁੱਰ, ਮਿੱਠੂ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਰਾਜਲਾ,ਭੁਪਿੰਦਰ ਸਿੰਘ ਸ਼ੇਖੂਪੁੱਰ, ਮਹਿੰਦਰ ਸਿੰਘ ਹੁਸੈਨਪੁੱਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਸੁਖਵੰਤ ਸਿੰਘ ਸਰਾਓ, ਰਣਧੀਰ ਸਿੰਘ ਰੱਖੜਾ, ਰਾਮਪਾਲ ਸਿੰਘ ਬਹਿਣੀਵਾਲ, ਅਮਰਿੰਦਰ ਸਿੰਘ ਲਿਬੜਾ ਬਹੁੱਤ ਸਾਰੇ ਸਾਬਕਾ ਚੇਅਰਮੈਨ, ਮੈਬਰ ਜਜਲਾ ਪ੍ਰੀਸ਼ਦ, ਮੈਂਬਰ ਬਲਾਕ ਸੰਮਤੀ ਸਾਬਕਾ ਸਰਪੰਚ ਅਤੇ ਮੈਂਬਰ ਸਹਿਬਾਨ ਆਦਿ ਲੀਡਰਸਿੱਪ ਵੱਡੀ ਗਿੱਣਤੀ ਚ ਹਾਜ਼ਰ ਸੀ।

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ