Thursday, September 19, 2024

Malwa

ਮਾਲੇਰਕੋਟਲਾ ਦੇ ਸਰਕਾਰੀ ਕਾਲਜ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਲਕੱਤਾ ਵਿਚ ਵਾਪਰੀ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

August 21, 2024 03:37 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮਾਲੇਰਕੋਟਲਾ ਇੱਥੋ ਦੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਲਕੱਤਾ ਵਿਚ ਵਾਪਰੀ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ। ਇਸ ਮੌਕੇ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿ਼ਲ੍ਹਾ ਆਗੂ ਕਮਲਦੀਪ ਕੌਰ ਤੇ ਤਮੱਨਾ ਨੇ ਕਿਹਾ ਕਿ 9 ਅਗਸਤ ਨੂੰ ਕਲਕਤਾ ਵਿਚ ਮਹਿਲਾ ਡਾਕਟਰ ਨੂੰ ਬੜੀ ਬੇਰਹਿਮੀ ਤੇ ਦਰਿਦੱਗੀ ਨਾਲ ਕਤਲ ਕੀਤਾ ਜਾਂਦਾ ਹੈ। ਇਸ ਇਸ ਘਟਨਾ ਨੂੰ ਲੈ ਕੇ ਪੂਰੇ ਭਾਰਤ ਵਿ¤ਚ ਰੋਸ ਪ੍ਰਦਰਸ਼ਨ, ਧਰਨੇ, ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮਹਿਲਾ ਡਾਕਟਰ ਦੇ ਕਤਲ ਤੋਂ ਬਾਅਦ 14 ਅਗਸਤ ਦੀ ਰਾਤ ਨੂੰ ਜਿਹੜੀਆਂ ਮਹਿਲਾ ਡਾਕਟਰਾਂ ਰਾਤ ਨੂੰ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਉਹਨਾਂ ਦੇ ਉੱਤੇ ਗੁੱਡਿਆਂ ਨੇ ਹਮਲਾ ਕੀਤਾ ਤੇ ਹਸਪਤਾਲ ਅੱਦਰ ਉਹ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਦੇ ਸਬੂਤ ਮਿਟਾਉਣ ਦੀ ਕੋਸਿ਼ਸ਼ ਕੀਤੀ ਗਈ। ਇਹ ਘਟਨਾ ਉਸ ਹਸਪਤਾਲ ਵਿੱਚ ਚੱਲ ਰਹੇ ਭ੍ਰਿਸਟਾਚਾਰ ਨੂੰ ਲੈ ਕੇ ਵਾਪਰੀ ਹੈ। ਇਸਦੀ ਨਿਰਪੱਖ ਹੋਣੀ ਚਾਹੀਦੀ ਹੈ ਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆ ਜਾਣ ਲਗਾਤਾਰ ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਅੱਜ ਔਰਤਾਂ ਚਾਹੇ ਉਹ ਡਾਕਟਰ ਹੋਣ ਵਿਦਿਆਰਥਣਾਂ ਹੋਣ ਜਾਂ ਕੋਈ ਵੀ ਪੇਸ਼ੇ ਦੀਆਂ ਔਰਤਾਂ ਹੋਣ ਉਹ ਅੱਜ ਭਾਰਤ ਵਰਗੇ ਦੇਸ਼ ਵਿੱਚ ਸਰੱਖਿਅਤ ਮਹਿਸੂਸ ਨਹੀਂ ਕਰਦੀਆਂ। ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਉਸ ਟਾਈਮ ਵਾਪਰੀ ਜਦੋਂ ਉਹ ਸਾਹ ਵਿਭਾਗ ਵਿੱਚ ਰਾਤ ਦੀ ਡਿਊਟੀ ਤੇ ਸੀ। ਪੋਸਟ ਮਾਰਟਮ ਤੋਂ ਹਮਲੇ ਦੀ ਬੇਰਹਿਮੀ ਦਾ ਖੁਲਾਸਾ ਹੋਇਆ ਹੈ। ਉਸ ਦਾ ਚਿਹਰਾ ਕੰਧ ਨਾਲ ਦਬਾਉਣ ਕਾਰਣ ਬੁਰੀ ਹਾਲਤ ਵਿਚ ਸੀ। ਉਸਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ। ਉਸਦਾ ਥਾਇਰਾਇਡ ਕਾਰਟੀਲੇਜ ਟੁੱਟ ਗਿਆ ਸੀ। ਉਸ ਦੀ ਐਨਕਾਂ ਟੁਟਣ ਕਾਰਨ ਉਸ ਦੀ ਅੱਖ ਜ਼ਖ਼ਮੀ ਹੋ ਗਈ ਸੀ। ਉਸ ਦੇ ਗੁਪਤ ਅੰਗ ਵਿੱਚ ਫ੍ਰੈਕਚਰ (ਜਨਨ ਫ੍ਰੈਕਚਰ) ਅਤੇ ਕਈ ਸੱਟਾਂ ਵੀ ਸਨ। ਉਸ ਦੇ ਸਰੀਰ ਵਿੱਚ 150 ਮਿਲੀਲੀਟਰ ਸੇਮਿਨਲ ਤਰਲ ਪਦਾਰਥ ਪਾਇਆ ਗਿਆ ਸੀ। ਅਤੇ ਇਸ ਸਭ ਲਈ, ਕੋਲਕੱਤਾ ਪੁਲਿਸ ਨੇ ਇੱਕ ਵਿਅਕਤੀ ਨੂੰ ਜੁੰਮੇਵਾਰ ਠਹਿਰਾਇਆ ਜਿਸ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਸਾਜਸ਼ ਸਾਫ ਝਲਕਦੀ ਹੈ। ਬੰਗਾਲ ਦੇ ਜੂਨੀਅਰ ਡਾਕਟਰਾਂ ਦਾ ਸ਼ਾਂਤਮਈ ਜਨਤਕ ਸੰਘਰਸ਼ ਆਲ ਇੱਡੀਆ ਜੂਨੀਅਰ ਡਾਕਟਰਾਂ ਦੀ ਹੜਤਾਲ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਗੁੱਡਿਆਂ ਵੱਲੋਂ ਕੀਤੇ ਹਮਲੇ ਜਿਸ ਵਿਚ ਐਮਰਜੈਂਸੀ ਦੀ ਤੋੜਭੰਨ ਕਰਨਾ ਤੇ ਡਾਕਟਰ, ਨਰਸਾਂ ਤੇ ਮਰੀਜਾਂ ਦੀ ਕੁੱਟਮਾਰ ਵੀ ਕੀਤੀ ਗਈ । ਇਸ ਸਾਰੀ ਘਟਨਾ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਕਿਹਾ ਇਸ ਮਾਮਲੇ ਵਿੱਚ ਸਬੂਤ ਮਿਟਾਉਣ ਵਾਲੇ ਰੈਕਟ ਦਾ ਪਰਦਾਫਾਸ਼ ਕਰਕੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ । ਮੈਡੀਕਲ ਕਾਲਜ ਦੇ ਪ੍ਰਿੱਸੀਪਲ ਦੇ ਸਥਾਈ ਅਸਤੀਫੇ ਦੀ ਮੰਗ ਕੀਤੀ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਇਸ ਸਮੇਂ ਉਹਨਾਂ ਨੇ ਸਮਾਜ ਦੇ ਇਨਸਾਫ਼ ਪਸੰਦ ਲੋਕਾਂ ਨੂੰ ਅਜਿਹੀਆਂ ਵਹਿਸ਼ੀ ਘਟਨਾਵਾਂ ਦੇ ਖਿਲਾਫ਼ ਡਟਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਜਗਰਾਜ ਸਿੰਘ, ਸਿਮਰਨ ਕੌਰ ਤਮੱਨਾ ਕੁਰੜ, ਤਮੱਨਾ ਨੋਧਰਾਨੀ, ਹਰਦੀਪ ਸਿੰਘ, ਰਾਜਦੀਪ ਸਿੰਘ, ਅਕਾਸ਼ਦੀਪ ਸਿੰਘ, ਸਿਮਰਨ ਕੌਰ, ਰੁਕਸਾਨਾ ਆਦਿ ਮੈਬਰ ਹਾਜਰ ਸਨ ।

Have something to say? Post your comment

 

More in Malwa

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਾਂ ਬਣਾਉਣ ਦੀ ਆਖੀਰਲੀ ਮਿਤੀ ਵਿੱਚ ਵਾਧਾ : ਡਾ ਪੱਲਵੀ

ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਰਵਈਆ : ਆਈ ਡੀ ਪੀ

ਮ੍ਰਿਤਕ ਦੋ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ 

ਵਿਧਾਇਕ ਮਾਲੇਰਕੋਟਲਾ ਨੇ "ਸਵੱਛਤਾ ਹੀ ਸੇਵਾ 2024" ਮੁਹਿੰਮ ਤਹਿਤ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਸੁਨਾਮ 'ਚ ਕਾਂਗਰਸੀਆਂ ਵੱਲੋਂ ਡੀਐਸਪੀ ਦਫ਼ਤਰ ਮੂਹਰੇ ਧਰਨਾ 

ਚਾਰ ਮਨਰੇਗਾ ਕਾਮਿਆਂ ਦੀ ਮੌਤ ਨੂੰ ਲੈਕੇ ਸੰਘਰਸ਼ ਕੀਤਾ ਤਿੱਖਾ 

ADC ਨੇ "ਖੇਡਾਂ ਵਤਨ ਪੰਜਾਬ ਦੀਆਂ-2024 " ਅਧੀਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਕੀਤੀ ਵੱਖ-2 ਅਧਿਕਾਰੀਆਂ ਨਾਲ ਮੀਟਿੰਗ