ਲੁਧਿਆਣਾ : ਪੰਜਾਬ ਸਰਕਾਰ ਨੇ ਤਾਲਾਬੰਦੀ ਲਾਈ ਹੋਈ ਹੈ। ਪਰ ਇਸ ਦੌਰਾਨ ਵੀ ਲੋਕਾਂ ਨੂੰ ਕਿਸੇ ਪਰਵਾਹ ਨਹੀਂ ਅਤੇ ਲੋਕ ਸੜਕਾਂ ਉਤੇ ਆਮ ਹੀ ਘੁੰਮਦੇ ਵੇਖੇ ਜਾ ਸਕਦੇ ਹਨ। ਅਜਿਹੇ ਵਿਚ ਲੁਧਿਆਣਾ ਪੁਲਿਸ ਨੇ ਸਖ਼ਤੀ ਵਧਾ ਦਿਤੀ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਆਪਣੀ ਗਸ਼ਤ ਤੇਜ ਕੀਤੀ ਅਤੇ ਸੜਕਾਂ ਉਤੇ ਘੁੰਮਦੇ ਲੋਕਾਂ ਦੀ ਜਾਂਚ ਕੀਤੀ। ਪੁਲਿਸ ਨੇ ਲੋਕਾਂ ਨੂੰ ਪੰਜਾਬ ਸਰਕਾਰ ਵਲੋ ਜਾਰੀ ਕੀਤਾ ਗਿਆ ਈ-ਪਾਸ ਵਿਖਾਉਣ ਲਈ ਕਿਹਾ ਗਿਆ, ਇਸ ਤੋਂ ਇਲਾਵਾ ਲੋਕਾਂ ਨੂੰ ਬਾਹਰ ਘੁੰਮਣ ਦਾ ਕਾਰਨ ਵੀ ਪੁਛਿਆ ਜਾ ਰਿਹਾ ਹੈ। ਜਾਂਚ ਵਿਚ ਜਿਨ੍ਹਾਂ ਲੋਕਾਂ ਕੋਲ ਕੋਈ ਠੋਸ ਜੁਆਬ ਨਹੀਂ ਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸੱਭ ਵਾਸਤੇ ਲੁਧਿਆਣਾ ਪੁਲਿਸ ਨੇ ਆਪਣੇ ਨਾਲ ਇਕ ਬੱਸ ਵੀ ਰੱਖੀ ਹੋਈ ਸੀ। ਜਿਨ੍ਹਾਂ ਲੋਕਾਂ ਕੋਲ ਈ-ਪਾਸ ਨਹੀ ਸੀ ਉਨ੍ਹਾਂ ਨੂੰ ਬੱਸ ਅੰਦਰ ਬੰਦ ਕੀਤਾ ਜਾ ਰਿਹਾ ਸੀ। ਹੁਣ ਤਕ ਪੁਲਿਸ ਨੇ ਕਈ ਲੋਕਾਂ ਨੂੰ ਇਸ ਬੱਸ ਵਿਚ ਕੈਦ ਕਰ ਲਿਆ ਹੈ। ਇਸ ਮੌਕੇ ਪੁਲਿਸ ਡਿਊਟੀ ਉਤੇ ਤੈਨਾਤ ਪੁਲਿਸ ਅਫ਼ਸਰ ਨੇ ਦਸਿਆ ਕਿ ਹੁਣ ਇਨ੍ਹਾਂ ਬੰਦ ਕੀਤੇ ਲੋਕਾਂ ਨੂੰ ਇਕ ਓਪਨ ਜੇਲ ਵਿਚ ਲਿਜਾਇਆ ਜਾਵੇਗਾ ਅਤੇ ਇਕ ਦਿਨ ਲਈ ਉਥੇ ਰਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਹੀ ਇਨ੍ਹਾਂ ਦੀ ਸਜ਼ਾ ਹੋਵੇਗੀ।