ਪਟਿਆਲਾ : ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ਼ ਜਤਾਉਂਦਿਆ ਪੀ ਆਰ ਟੀ ਸੀ ਦੇ ਚੇਅਰਮੈਨ 'ਤੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਅਤੇ ਅਜੀਤਪਾਲ ਸਿੰਘ ਕੋਹਲੀ ਐਮ ਐਲ ਏ ਪਟਿਆਲਾ ਸ਼ਹਿਰੀ ਨੂੰ ਪੰਜਾਬ ਦਾ ਸਪੋਕਸਪਰਸਨ ਲਗਾਇਆ ਗਿਆ ਹੈ। ਇਸ ਮੌਕੇ ਦੋਹਾਂ ਨੌਜਵਾਨਾਂ ਦੇ ਘਰ ਵਧਾਈਆਂ ਦੇਣ ਵਾਲੇ ਵਰਕਰਾਂ ਦਾ ਤਾਂਤਾ ਲੱਗ ਗਿਆ ਹੈ। ਦੋਹਾਂ ਆਗੂਆਂ ਦੇ ਨਾਮ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸਾਹ ਨਜਰ ਆ ਰਿਹਾ ਹੈ।
ਦੱਸਣਯੋਗ ਹੈ ਕਿ ਚੇਅਰਮੈਨ ਹਡਾਣਾ ਦੇ ਪੀ ਆਰ ਟੀ ਸੀ ਮਹਿਕਮੇ ਵਿੱਚ ਆਉਣ ਮਗਰੋਂ ਲੰਮੇ ਪਏ ਪੈਡਿੰਗ ਕੰਮਾਂ ਵਿੱਚ ਰਫਤਾਰ ਦੇਖਣ ਨੂੰ ਨਜਰ ਆਈ। ਇਸ ਦੇ ਨਾਲ ਹੀ ਹਡਾਣਾ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾ ਸੁਨਣ ਤੋਂ ਇਲਾਵਾ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਵਾਉਣ ਲਈ ਵੀ ਤਰਜੀਹ ਦਿੰਦੇ ਹਨ। ਇਸ ਦੇ ਨਾਲ ਹੀ ਜੇਕਰ ਅਜੀਤਪਾਲ ਸਿੰਘ ਕੋਹਲੀ ਦੀ ਗੱਲ ਕਰੀਏ ਤਾਂ ਲੋਕ ਕੋਹਲੀ ਨੂੰ ਐਮ ਐਲ ਏ ਦੱਸਣ ਦੀ ਬਜਾਏ ਜ਼ਮੀਨ ਨਾਲ ਜੁੜਿਆ ਆਮ ਘਰ ਦਾ ਵਿਅਕਤੀ ਦੱਸਦੇ ਹਨ। ਅਕਸਰ ਕੋਹਲੀ ਲੋਕਾਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਬੱਤੀ ਵਾਲੀਆਂ ਗੱਡੀਆਂ ਵਿੱਚ ਜਾਣ ਦੀ ਬਜਾਏ ਸਕੂਟੀ ਤੇ ਲੋਕਾਂ ਨੂੰ ਆਪ ਜਾ ਕੇ ਮਿਲਦੇ ਨਜਰ ਆਉਂਦੇ ਹਨ।
ਇਸ ਮੌਕੇ ਹਡਾਣਾ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਪਾਰਟੀ ਵੱਲੋਂ ਮਿਹਨਤੀ ਵਰਕਰਾਂ ਦੀ ਪਹਿਲ ਦੇ ਆਧਾਰ ਤੇ ਸਾਰ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਜਿਮਨੀ ਚੌਣਾਂ, ਐਮ ਸੀ ਚੌਣਾਂ ਅਤੇ ਹੋਰ ਚੌਣਾਂ ਵਿੱਚ ਵੀ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ ਲਈ ਪਹਿਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹੋਰਨਾਂ ਪਾਰਟੀਆਂ ਵਾਂਗ ਸਿਰਫ ਗੱਲਾਂ ਨਹੀਂ ਕੰਮ ਤੇ ਆਧਾਰ ਤੇ ਗੱਲ ਕਰਨ ਵਾਲੀ ਪਾਰਟੀ ਹੈ। ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਪਾਰਟੀ ਵਿੱਚ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ ਹਰਨੇਕ ਸਿੰਘ ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ, ਲਾਲੀ ਰਹਿਲ ਪੀ ਏ ਟੁ ਚੇਅਰਮੈਨ ਪੀ ਆਰ ਟੀ ਸੀ, ਰਾਜਾ ਧੰਜੂ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਗੁਰਿੰਦਰਜੀਤ ਸਿੰਘ ਅਦਾਲਤੀਵਾਲਾ, ਵਿਕਰਮ ਹਡਾਣਾ, ਗੁਰਚਰਨ ਸਿੰਘ ਭੰਗੂ ਵਾਇਸ ਪ੍ਰੈਸੀਡੈਂਟ ਟਰਾਂਸਪੋਰਟ ਵਿੰਗ, ਹਰਜੀਤ ਸਿੰਘ, ਰਾਜਬੰਸ ਸਿੰਘ, ਉਘੇ ਸਮਾਜ ਸੇਵੀ ਰੁਪਿੰਦਰ ਸਿੰਘ ਸੋਨੂ, ਹਰਪਾਲ ਸਿੰਘ, ਐਡਵੋਕੇਟ ਸੁਖਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.