Thursday, September 19, 2024

Malwa

78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ  ਜਮੀਨੀ ਪੱਧਰ ਉਤੇ ਸਾਰਥਕ ਉਪਰਾਲੇ ਨਹੀਂ ਕੀਤੇ ਗਏ : ਪ੍ਰੋਫੈਸਰ ਬਡੁੰਗਰ 

August 24, 2024 07:32 PM
SehajTimes
ਪਟਿਆਲਾ : ਅੰਤਰਰਾਸ਼ਟਰੀ ਪਹਿਲਾ ਪੁਲਾੜ ਦਿਵਸ ਉਤੇ ਭਾਰਤੀ ਵਿਗਿਆਨੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਮੀਨੀ ਪੱਧਰ ਉਤੇ ਆਰਥਿਕ, ਗਰੀਬੀ, ਭੁੱਖਮਰੀ, ਬੇਰੁਜਗਾਰੀ ਨੂੰ  ਖਤਮ ਕਰਨ ਲਈ 78 ਸਾਲ ਵਿਚ ਕਿਸੇ ਵੀ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਸਾਰਥਕ ਉਪਰਾਲੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅਜੇ ਵੀ 90 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾ ਰਹਿ ਰਹੇ ਹਨ ਤੇ ਇਕ ਕਰੋੜ ਤੋਂ ਵੱਧ ਅਨਪੜ੍ਹ, ਅਧਪੜੇ ਅਤੇ ਪੜੇ-ਲਿਖੇ ਨੋਜਵਾਨ ਵਿਹਲੇ ਫਿਰ ਰਹੇ ਹਨ। ਦੇਸ ਦਾ ਕਰੋੜਾ ਰੁਪਿਆ ਖਰਚਕੇ ਵਿਦੇਸ਼ ਨੂੰ ਜਾ ਰਹੇ ਹਨ। 
ਉਨ੍ਹਾਂ ਕਿਹਾ ਕਿ ਭਾਰਤ ਅੰਦਰ ਲੱਖਾਂ ਹੀ ਆਦਮੀ-ਔਰਤਾਂ ਅਤੇ ਛੋਟੇ ਬੱਚੇ ਸੜਕ ਦੇ ਚੁਰਾਹਿਆਂ ਉਤੇ ਅਤੇ ਧਾਰਮਿਕ ਅਸਥਾਨਾਂ ਤੋਂ ਬਾਹਰ ਲਾਚਾਰੀ ਦੀ ਹਾਲਤ ਵਿਚ ਮੰਗਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੋਨੇ ਦੀ ਚਿੜੀ ਜਾਣੇ ਜਾਂਦੇ ਦੇਸ਼ ਭਾਰਤ ਲਈ ਇਹ ਬਹੁਤ ਮੰਦਭਾਗੀ ਬਾਤ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੇ ਨਿਤ ਦੇ ਨੀਵੇਂ ਪੱਧਰ ਦੇ ਝਗੜਿਆਂ ਅਤੇ ਵਿਤਕਰਿਆਂ ਤੋਂ ਉਤੇ ਉਠਕੇ ਅਤੇ ਝੂਠੇ ਲਾਰਿਆਂ ਅਤੇ ਨਾਰਿਆਂ ਨੂੰ ਛੱਡਕੇ ਇਨ੍ਹਾਂ ਸੰਕਟਮਈ ਸਮਸਿਆਵਾਂ ਦੇ ਹੱਲ ਕਰਨ ਇਸੇ ਵਿਚ ਹੀ ਦੇਸ਼ ਦਾ ਭਲਾ ਅਤੇ ਸਰਕਾਰਾਂ ਦੀ ' ਨੇਕਨਾਮੀ ਹੋਵੇਗੀ। 

Have something to say? Post your comment

 

More in Malwa

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਾਂ ਬਣਾਉਣ ਦੀ ਆਖੀਰਲੀ ਮਿਤੀ ਵਿੱਚ ਵਾਧਾ : ਡਾ ਪੱਲਵੀ

ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਰਵਈਆ : ਆਈ ਡੀ ਪੀ

ਮ੍ਰਿਤਕ ਦੋ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ 

ਵਿਧਾਇਕ ਮਾਲੇਰਕੋਟਲਾ ਨੇ "ਸਵੱਛਤਾ ਹੀ ਸੇਵਾ 2024" ਮੁਹਿੰਮ ਤਹਿਤ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਸੁਨਾਮ 'ਚ ਕਾਂਗਰਸੀਆਂ ਵੱਲੋਂ ਡੀਐਸਪੀ ਦਫ਼ਤਰ ਮੂਹਰੇ ਧਰਨਾ 

ਚਾਰ ਮਨਰੇਗਾ ਕਾਮਿਆਂ ਦੀ ਮੌਤ ਨੂੰ ਲੈਕੇ ਸੰਘਰਸ਼ ਕੀਤਾ ਤਿੱਖਾ 

ADC ਨੇ "ਖੇਡਾਂ ਵਤਨ ਪੰਜਾਬ ਦੀਆਂ-2024 " ਅਧੀਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਪ੍ਰਬੰਧਾਂ ਸਬੰਧੀ ਕੀਤੀ ਵੱਖ-2 ਅਧਿਕਾਰੀਆਂ ਨਾਲ ਮੀਟਿੰਗ