ਮਾਲੇਰਕੋਟਲਾ : ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਬਾਖ਼ੂਬੀ ਨਾਲ ਲਗਾਤਾਰ ਪੂਰ ਕਰ ਰਹੀ ਹੈ। ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਐਮ.ਐਲ.ਏ ਲਾਂਜ ਵਿਖੇ ਤਰਸ ਦੇ ਆਧਾਰ ਤੇ ਨਗਰ ਕੌਂਸ਼ਲ ਮਾਲੇਰਕੋਟਲਾ ਵਿਖੇ ਨਿਯੁਕਤ ਕੀਤੇ ਕਰਮਚਾਰੀ ਨੂੰ ਨਿਯੁਕਤੀ ਪੱਤਰ ਸੋਪਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕਸੂਬੇ ਦੇ ਨੌਜਵਾਨਾਂ ਨੂੰ ਉਸਾਰੂ ਦਿਸ਼ਾ ਵਿੱਚ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਕਰੀਬ 46 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਵਿਧਾਇਕ ਨੇ ਦੱਸਿਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਵਿੱਚ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲਾਂ ਵਿੱਚ ਰਿਕਾਰਡ ਤੋੜ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਚ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਸਿਫ਼ਾਰਸ਼ ਤੋਂ ਯੋਗਤਾ ਦੇ ਆਧਾਰ ’ਤੇ ਭਰਤੀ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਰਿਕਾਰਡ ਤੋੜ ਨੌਕਰੀਆਂ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾ ਰਹੀਆਂ ਹਨ। ਇਸ ਮੌਕੇ ਨੌਜਵਾਨ ਜਤਿਨ ਨੇ ਮੁੱਖ ਮੰਤਰੀ ਪੰਜਾਬ,ਵਿਧਾਇਕ ਮਾਲੇਰਕੋਟਲਾ ਅਤੇ ਪ੍ਰਧਾਨ ਨਗਰ ਕੌਸਲ ਨਸਰੀਨ ਅਸ਼ਰਫ ਅਬਦੁੱਲਾ,ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਅਪਰ ਅਪਾਰ ਸਿੰਘ ਚਾਹਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਉਨ੍ਹਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਪਿਤਾ ਜੀ ਦੀ ਮੌਤ ਤੋਂ ਬਾਅਦ ਨੌਕਰੀ ਦੇ ਕੇ ਜੋ ਬਾਹ ਫੜੀ ਹੈ ,ਉਹ ਅਤੇ ਉਨ੍ਹਾਂ ਦਾ ਪਰਿਵਾਰ ਜਿੰਦਗੀ ਭਰ ਯਾਦ ਰੱਖੇਗਾ। ਹੁਣ ਉਹ ਆਪਣੇ ਪਰਿਵਾਰ ਦਾ ਸਨਮਾਨ ਨਾਲ ਨਿਰਭੈਅ ਕਰ ਸਕਣਗੇ। ਉਨ੍ਹਾਂ ਮਿਹਨਤ ਤੇ ਲਗਨ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਅਸ਼ਰਫ ਅਬਦੁੱਲਾ, ਕੌਂਸਲਰ ਅਜੇ ਕੁਮਾਰ ਅੱਜੂ, ਬਲਾਕ ਪ੍ਰਧਾਨ ਦਰਸ਼ਨ ਸਿੰਘ ਦਰਦੀ, ਪ੍ਰਧਾਨ ਅਬਦੁਲ ਸਕੂਰ ਕਿਲਾ, ਬਲਾਕ ਸੋਸ਼ਲ ਮੀਡੀਆ ਇਨਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਮੁਹੰਮਦ ਨਦੀਮ ਕੂਰੈਸ਼ ਕਲੋਨੀ ਵੀ ਹਾਜ਼ਰ ਸਨ ।