ਮਲੇਰਕੋਟਲਾ : ਅੱਜ ਰੋਜ਼ ਦੀ ਰੈਵੀਨਿਊ ਪਟਵਾਰ ਯੂਨੀਅਨ ਮਲੇਰਕੋਟਲਾ ਨੇ ਨਵੇਂ ਆਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਜੀ ਨੂੰ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ। ਸਿੱਧੂ ਸਾਹਿਬ ਨੇ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਪਟਵਾਰ ਯੂਨੀਅਨ ਦੇ ਮੰਗਾਂ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ, ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਤਹਿਸੀਲ ਪ੍ਰਧਾਨ ਮਲੇਰਕੋਟਲਾ ਹਰਜੀਤ ਸਿੰਘ ਰਾਹੀ, ਤਹਿਸੀਲ ਪ੍ਰਧਾਨ ਅਮਰਗੜ੍ਹ ਕਰਨ ਅਜੇਪਾਲ ਸਿੰਘ ਸੋਪਲ, ਸਦਰ ਕਾਨੂੰਗੋ ਸਾਹਿਬ ਸ੍ਰੀ ਰਣਜੀਤ ਸਿੰਘ ਜੀ ਅਤੇ ਸਿਖਿਆਰਥੀ ਪਟਵਾਰੀ ਅੰਤਰਪ੍ਰੀਤ ਕੌਰ, ਅਮਨਦੀਪ ਕੌਰ ਹਾਜਰ ਆਏ।