ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਤਾਮਿਲਨਾਡੂ ਦੇ ਤੀਰੂਚਿਰਾਪੱਲੀ ਤੇ ਪੁਡੂਚੇਰੀ ਵਿਖੇ ਕਰਵਾਈ ਜਾਣ ਵਾਲੇ ਕਿਸਾਨ ਮਹਾ ਪੰਚਾਇਤ ਸ਼ਮੂਲੀਅਤ ਕਰਨ ਜਾਣ ਸਮੇਂ ਪੰਜਾਬ ਦੇ ਕਿਸਾਨਾਂ ਆਗੂਆਂ ਨੂੰ ਦਿੱਲੀ ਹਵਈ ਅੱਡੇ ਤੇ ਸ੍ਰੀ ਸਾਹਿਬ ਪਹਿਨਣ ਕਰਕੇ ਜਾਣ ਤੋਂ ਪਾਬੰਦੀ ਲਾਉਣ ਨਾਲ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਫੇਲ ਕਰਨ ਵਾਸਤੇ ਆਪਣੇ ਹੋਛੇ ਹਥਿਆਰਾਂ ਅਤੇ ਹੱਥ ਕੰਡਿਆਂ ਤੇ ਉੱਤਰ ਆਈ ਹੈ। ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਵਿਚਲੀ ਬੀਜੇਪੀ ਸਰਕਾਰ ਆਪਣੇ ਵੱਡੇ ਵੱਡੇ ਬਿਆਨਾਂ ਰਾਹੀਂ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਹਿ ਕੇ ਪੁਕਾਰ ਰਹੀ ਹੈ ਤੇ ਦੂਸਰੇ ਪਾਸੇ ਹੀ ਇਹਨਾਂ ਕਿਸਾਨਾਂ ਨੂੰ ਹਵਾਈ ਅੱਡਿਆਂ ਤੇ ਰੋਕ ਲਗਾ ਕੇ ਜਲੀਲ ਕੀਤਾ ਜਾ ਰਿਹਾ ਹੈ ਅਤੇ ਉਹਨ ਦੇ ਸਫਰ ਤੇ ਆਨੇ ਬਹਾਨੇ ਰੋਕਾਂ ਲਗਾਈਆਂ ਜਾ ਰਹੀਆਂ ਹਨ।
ਦੂਸਰੇ ਪਾਸੇ ਸਰਕਾਰ ਚਲਾ ਰਹੀ ਪਾਰਟੀ ਹਰ ਰੋਜ਼ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ ਪਹਿਨ ਕੇ ਸਫਰ ਕਰਨ ਤੇ ਕੋਈ ਪਾਬੰਦੀ ਨਹੀਂ ਹੈ, ਫਿਰ ਇਹਨਾਂ ਕਿਸਾਨ ਆਗੂਆਂ ਤੇ ਅਜਿਹਾ ਫੁਰਮਾਨ ਕਿਉਂ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਕੀਤਾ ਗਿਆ ਇਹ ਵਰਤਾਰਾ ਕਿਸੇ ਵੀ ਹਾਲਤ ਵਿੱਚ ਸਹਿਣ ਯੋਗ ਨਹੀਂ ਹੈ ਕਿਉਂਕਿ ਸ਼੍ਰੀ ਸਾਹਿਬ (ਕਿਰਪਾਨ) ਕੋਈ ਬੰਦੂਕ ਜਾਂ ਤੋਪ ਨਹੀਂ ਹੈ ਇਹ ਸਿੱਖ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਇਸ ਲਈ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ, ਕਿਉਂਕਿ ਦੱਖਣੀ ਭਾਰਤ ਵਿੱਚ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਤੋਂ ਡਰ ਕੇ ਸਰਕਾਰ ਤਾਨਾਸ਼ਾਹੀ ਤੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੇਸ਼ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਸਮੇਤ ਤਾਮਿਲਨਾਡੂ ਦੇ 17 ਜਿਲ੍ਹਿਆਂ ਅਤੇ ਕਰਨਾਟਕਾ ਦੇ 15 ਜਿਲਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਤੇ ਕਿਸਾਨਾਂ ਵੱਲੋਂ ਵੱਡੀਆਂ ਮਹਾਂ ਪੰਚਾਇਤਾਂ ਵੀ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ ਤੇ ਆਪਣੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣ ਲਈ ਵੀ ਬਣਦੇ ਜਤਨ ਕੀਤੇ ਜਾ ਰਹੇ ਹਨ, ਜਿਸ ਤੋਂ ਕੇਂਦਰ ਸਰਕਾਰ ਘਬਰਾਈ ਹੋਈ ਹੈ ਤੇ ਕਿਸਾਨਾਂ ਤੇ ਆਨੇ ਬਹਾਨੇ ਰੋਕਾਂ ਲਗਾਉਣ ਵਰਗੇ ਤਸ਼ੱਦ ਦਾ ਢਾਹੇ ਜਾ ਰਹੇ ਹਨ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ਤੇ ਦਵਾ ਨਹੀਂ ਸਕੇਗੀ ।