ਮਲੇਰਕੋਟਲਾ : ਇਥੋ ਦੀ ਸਭ ਤੋਂ ਮਸ਼ਹੂਰ ਤੇ ਮਹਿੰਗੀ ਕਲੋਨੀ ਸੋਮਸਨ ਐਕਸਟੈਂਸ਼ਨ ਵਿਖੇ ਟੁੱਟੀਆਂ ਸੜਕਾਂ ਅਤੇ ਉਹਨਾਂ ਵਿੱਚ ਪਾਏ ਕਈ ਕਈ ਫੁੱਟ ਡੂੰਘੇ ਟੋਇਆਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਸਬੰਧੀ ਕਲੋਨੀ ਦੇ ਵਸਨੀਕਾਂ ਨੂੰ ਭਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਸਨੀਕ ਸ੍ਰੀ ਰਾਜ ਕੁਮਾਰ, ਰਾਕੇਸ਼ ਮੋਦੀ, ਮੁਕੇਸ਼ ਬੰਸਲ ਪੁਨੀਤ ਸਿੰਗਲਾ, ਰਿੰਕੂ ਗੁਪਤਾ, ਅਜੇ ਤਾਇਲ ਅਤੇ ਹਿਤੇਸ਼ ਗੁਪਤਾ ਆਦਿ ਨੇ ਦੱਸਿਆ ਕਿ ਕਲੋਨੀ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਹਨ ਅਤੇ ਸੜਕਾਂ ਤੇ ਕਈ ਕਈ ਫੁੱਟ ਡੂੰਘੇ ਟੋਏ ਪਏ ਹੋਏ ਹਨ। ਬਰਸਾਤ ਪੈਣ ਤੋਂ ਬਾਅਦ ਇਨਾ ਟੋਇਆਂ ਦੇ ਵਿੱਚ ਇੰਨਾ ਪਾਣੀ ਭਰ ਜਾਂਦਾ ਹੈ ਕਿ ਜਿਹਦੇ ਵਿੱਚੋਂ ਗੱਡੀ ਲੈ ਕੇ ਲੰਘਣਾ ਵੀ ਜੰਗ ਲੜਨ ਵਾਲਾ ਕੰਮ ਹੈ। ਉਨਾ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਗਈ ਹੈ ਲੇਕਿਨ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।ਉਕਤ ਵਸਨੀਕਾਂ ਨੇ ਦੱਸਿਆ ਕੁਝ ਸਮਾਂ ਪਹਿਲਾਂ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਵੱਲੋਂ ਵੀ ਕਲੋਨੀ ਦਾ ਦੌਰਾ ਕਰਕੇ ਕਲੋਨੀ ਵਾਸੀਆਂ ਨੂੰ ਇਹਨਾਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਭਰੋਸਾ ਦਿੱਤਾ ਗਿਆ ਸੀ ਪਰੰਤੂ ਅਜੇ ਤੱਕ ਉਸ ਭਰੋਸੇ ਨੂੰ ਵੀ ਕੋਈ ਬੂਰ ਨਹੀਂ ਪਿਆ। ਉਹਨਾਂ ਕਿਹਾ ਕਿ ਕਲੋਨੀ ਵਾਸੀ ਇਸ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਲੋਨੀ ਦੀਆਂ ਸੜਕਾਂ ਦੀ ਮੁਰੰਮਤ ਅਤੇ ਬਰਸਾਤੀ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਨੂੰ ਪੁਖ਼ਤਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਕਲੋਨੀ ਵਾਸੀਆਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ ।