ਸੁਨਾਮ : ਬਿਜਲੀ ਮਹਿਕਮੇ ਦੇ ਸੇਵਾ ਮੁਕਤ ਕਰਮਚਾਰੀਆਂ ਨੇ ਵਿਭਾਗ ਨਾਲ ਸਬੰਧਿਤ ਮਸਲਿਆਂ ਦੇ ਹੱਲ ਲਈ ਵੀਰਵਾਰ ਨੂੰ ਸੁਨਾਮ ਵਿਖੇ ਪਾਵਰਕਾਮ ਦੇ ਵਧੀਕ ਨਿਗਰਾਨ ਇੰਜਨੀਅਰ ਮੰਡਲ ਸੁਨਾਮ ਦੇ ਦਫ਼ਤਰ ਅੱਗੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਪੈਨਸ਼ਨਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਡਵੀਜ਼ਨ ਦਫ਼ਤਰ ਮੂਹਰੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਕਰਮਚਾਰੀਆਂ ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ ਸੁਨਾਮ, ਪ੍ਰਿਤਪਾਲ ਸਿੰਘ ਮਹਿਰੋਕ ਅਮਰੀਕ ਸਿੰਘ ਉਗਰਾਹਾਂ, ਗਮਦੂਰ ਸਿੰਘ ਜਵੰਧਾ ਅਤੇ ਪ੍ਰਿਤਪਾਲ ਸਿੰਘ ਮਹਿਰੋਕ ਨੇ ਕਿਹਾ ਕਿ ਵਿਭਾਗ ਦੇ ਵਧੀਕ ਨਿਗਰਾਨ ਇੰਜਨੀਅਰ ਨੂੰ ਡਿਵੀਜ਼ਨ ਕਮੇਟੀ ਵੱਲੋਂ ਬਕਾਇਦਾ ਦੋ ਵਾਰ ਲਿਖਤੀ ਮੰਗ ਪੱਤਰ ਦੇਕੇ ਪੈਨਸ਼ਨਰਜ਼ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਲਈ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਹੋਈ ਮੀਟਿੰਗ ਵਿੱਚ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਬਿਜਲੀ ਅਧਿਕਾਰੀ ਦਾ ਰਵਈਆ ਮੁਲਾਜ਼ਮ ਪੱਖੀ ਨਾ ਹੋਕੇ ਪੱਖਪਾਤੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਵੱਲੋਂ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕੀਤੇ ਜਾਣ ਕਾਰਨ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਗੁਰਮੁਖ ਸਿੰਘ ਧੂਰੀ, ਕਰਨੈਲ ਸਿੰਘ ਨਾਗਰੀ, ਜਸਮੇਲ ਸਿੰਘ ਜੱਸੀ,ਜੀਵਨ ਸਿੰਘ, ਗੁਰਮੇਲ ਸਿੰਘ ਲਹਿਰਾ, ਮਨਜੀਤ ਕੁਮਾਰ ਸਕੱਤਰ ਸਰਕਲ, ਮਹਿੰਦਰ ਸਿੰਘ, ਤੇਜਿੰਦਰ ਸਿੰਘ,ਕੇ ਪੀ ਸਿੰਘ, ਕੁਲਦੀਪ ਸ਼ਰਮਾ, ਬਰਖਾ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਗੱਜਣ ਸਿੰਘ, ਪਵਨ ਕੁਮਾਰ, ਬਹਾਦਰ ਸਿੰਘ, ਮਹਿੰਦਰ ਸਿੰਘ ਲਹਿਰਾ ਨੇ ਕਿਹਾ ਕਿ ਉਕਤ ਅਧਿਕਾਰੀ ਵੱਲੋਂ ਜਾਣ ਬੁੱਝਕੇ ਅਦਾਰੇ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਪੈਨਸ਼ਨਰ ਯੂਨੀਅਨ ਵੱਲੋਂ ਲਗਾਤਾਰ ਤਕਰੀਬਨ ਦੋ ਮਹੀਨਿਆਂ ਦੀ ਉਡੀਕ ਕੀਤੀ ਇਸ ਲਈ ਜੱਥੇਬੰਦੀ ਵੱਲੋਂ ਮਜਬੂਰ ਹੋਕੇ ਸ਼ੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਅਰਥੀ ਫੂਕ ਮੁਜਾਹਰਾ, ਅਚਨਚੇਤ ਕਾਲੇ ਝੰਡਿਆਂ ਨਾਲ ਵਿਖਾਵਾ ਕੀਤਾ ਜਾਵੇਗਾ ।