ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਕਾਲਜ ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੁਆਰਾ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਖਿਡਾਰੀਆਂ ਅਤੇ ਐਨ.ਐਸ.ਐਸ ਵਿਭਾਗ ਦੇ ਵਲੰਟੀਅਰਜ਼ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਵੱਖ-ਵੱਖ ਸਥਾਨ ਪ੍ਰਾਪਤ ਕੀਤੇ 1500 ਮੀਟਰ ਦੌੜ ਲੜਕੇ ਵਿੱਚ ਪਹਿਲਾ ਸਥਾਨ ਮੁਹੰਮਦ ਉਮਰ ਖਾਨ, ਦੂਜਾ ਸਥਾਨ ਰਾਹੁਲ, ਤੀਜਾ ਸਥਾਨ ਅਕਾਸ਼ ਕੁਮਾਰ, 800 ਮੀਟਰ ਦੌੜ ਲੜਕੀਆਂ ਵਿੱਚ ਪਹਿਲਾ ਸਥਾਨ ਬਬਲੀ ਕੌਰ, ਦੂਜਾ ਸਥਾਨ ਨੇਹਾ, ਤੀਜਾ ਸਥਾਨ ਮਨਜੀਤ ਕੌਰ, 100 ਮੀਟਰ ਦੌੜ ਲੜਕੇ ਵਿੱਚ ਪਹਿਲਾ ਸਥਾਨ ਹਰਪ੍ਰੀਤ ਸਿੰਘ, ਦੂਜਾ ਰਾਹੁਲ, ਤੀਜਾ ਮੋਹਿਤ, ਬੈਡਮਿੰਟਨ ਸਿੰਗਲ ਲੜਕੇ ਵਿੱਚ ਪਹਿਲਾ ਸਥਾਨ ਨਵਦੀਪ ਸਿੰਘ, ਦੂਜਾ ਲਾਲ ਸਿੰਘ, ਤੀਜਾ ਮੁਹੰਮਦ ਉਮਰ ਖਾਨ, ਬੈਡਮਿੰਟਨ ਡਬਲ ਲੜਕੇ ਵਿੱਚ ਪਹਿਲਾ ਸਥਾਨ ਨਵਦੀਪ ਸਿੰਘ, ਮਾਧਵ, ਦੂਜਾ ਸਥਾਨ ਕਸ਼ਿਸ਼ ਅਤੇ ਲਾਲ ਸਿੰਘ, ਤੀਜਾ ਸਥਾਨ ਵਿਕਰਮ ਅਤੇ ਹਿਮਨਿਸ਼ ਨੇ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਮੀਨਾਕਸ਼ੀ ਮੜਕਣ ਦੁਆਰਾ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਘਰੇਲੂ ਖੁਰਾਕ ਅਤੇ ਆਪਣੀ ਖੇਡ ਦੇ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਫਾਸਟ ਫੂਡ ਅਤੇ ਮੋਬਾਇਲ ਆਦੀ ਦਾ ਜਿਆਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਸ ਮੌਕੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਪ੍ਰੋ. ਦਰਸ਼ਨ ਕੁਮਾਰ ,ਪ੍ਰੋ ਦਲਜੀਤ ਸਿੰਘ ਅਤੇ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ.ਮਨੀਤਾ ਜੋਸ਼ੀ ਅਤੇ ਪ੍ਰੋ. ਚਮਕੌਰ ਸਿੰਘ ਹਾਜ਼ਰ ਸਨ।