ਮਾਲੇਰਕੋਟਲਾ : ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ਼ ਧਰਨਾ ਦੇ ਕੇ ਕਿਹਾ ਕਿ ਜੇਕਰ ਸਰਕਾਰ ਨੇ 04 ਸਤੰਬਰ 2024 ਤੱਕ ਜਾਇਜ ਮੰਗਾਂ ਨਾ ਮੰਨੀਆਂ ਤਾਂ 5 ਸਤੰਬਰ ਤੋਂ 10 ਸਤੰਤਬਰ ਤੱਕ ਤੱਕ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ, ਐਸ.ਡੀ. ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿ¤ਚ ਹੜਤਾਲ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਸਰਨਵੀਰ ਸਿੰਘ ਜਿ਼ਲਾ ਪ੍ਰਧਾਨ ਅਤੇ ਸੰਦੀਪ ਸਿੰਘ ਜਨਰਲ ਸਕੱਤਰ, ਡੀ.ਸੀ ਦਫਤਰ ਕਰਮਚਾਰੀ ਅਸੋਸੀਏਸ਼ਨ ਜਿ਼ਲ੍ਹਾ ਮਾਲੇਰਕੋਟਲਾ ਨੇ ਦੱਸਿਆ ਕਿ ਸੂਬਾ ਬਾਡੀ ਵੱਲੋਂ ਲਏ ਫੈਸਲੇ ਅਨੁਸਾਰ ਮਿਤੀ 30 ਅਗਸਤ 2024 ਨੂੰ ਡੀ.ਸੀ. ਦਫ਼ਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਸੱਕੇਤਕ ਧਰਨਾ ਦਿੱਤਾ ਗਿਆ। ਜਿਕਰਯੋਗ ਹੈ ਕਿ ਸਰਕਾਰ ਵੱਲੋਂ 30 ਸਾਲ ਪਹਿਲਾਂ ਬਣਾਈਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਨੌਰਮਜ਼ ਅਨੁਸਾਰ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ, ਜਦੋਂ ਤੱਕ ਅਸਾਮੀਆਂ ਦੀ ਰਚਨਾ ਨਹੀਂ ਹੋਵੇਗੀ, ਓਦੋਂ ਤੱਕ ਸੂਬੇ ਦੇ ਪੜ੍ਹੇ—ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਕਿਵੇਂ ਮਿਲੇਗੀ, ਸਰਕਾਰ ਉਹਨਾਂ ਅਸਾਮੀਆਂ ਦੀ ਰਚਨਾ ਕਰੇ ਅਤੇ ਜਿੱਥੇ ਅਸਾਮੀਆਂ ਦੀ ਰਚਨਾ ਹੋ ਕੇ ਸਰਕਾਰ ਨੂੰ ਨਵੇਂ ਕਲਰਕ ਭਰਤੀ ਕਰਨ ਦੀ ਡਿਮਾਂਡ ਗਈ ਹੈ, ਓਥੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਨਵੀਂ ਭਰਤੀ ਜਲਦੀ ਕੀਤੀ ਜਾਵੇ, ਕਲਰਕਾਂ/ਜੂਨੀਅਰ ਸਹਾਇਕਾਂ ਦਾ ਅਗਲਾ ਪਰਮੋਸ਼ਨ ਚੈਨਲ ਬੜਾ ਘੱਟ ਹੈ, ਇਸ ਲਈ ਕਲਰਕ/ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦਾ ਪਰਮੋਸ਼ਨ ਕੋਟਾ 100# ਕੀਤਾ ਜਾਵੇ, ਸੁਪਰਡੈਂਟ ਗ੍ਰੇਡ—1 ਅਤੇ ਸੁਪਰਡੈਂਟ ਗ੍ਰੇਡ—2 ਦੀਆਂ ਖ਼ਾਲੀ ਪਈਆਂ ਪੋਸਟਾਂ ਤੇ ਪਰਮੋਸਨਾ ਕੀਤੀਆਂ ਜਾਣ, 5# ਪ੍ਰਸ਼ਾਸ਼ਕੀ ਭ¤ਤਾ ਲਾਗੂ ਕੀਤਾ ਜਾਵੇ, ਨਾਇਬ ਤਹਿਸੀਲਦਾਰ ਦਾ ਕੋਟਾ ਵਧਾਇਆ ਜਾਵੇ, ਅਦਾਲਤਾਂ ਵਿ¤ਚ ਚੱਲਦੇ ਕੇਸਾਂ ਦੇ ਜਵਾਬ ਦਾਅਵੇ ਤਿਆਰ ਕਰਨ ਲਈ ਡੀ.ਸੀ. ਦਫ਼ਤਰਾਂ ਅਤੇ ਸਾਰੀਆਂ ਤਹਿਸੀਲਾਂ ਵਿਚ ਲੀਗਲ ਸੈੱਲ ਸਥਾਪਿਤ ਕੀਤੇ ਜਾਣ, ਸੁਪਰਡੈਂਟ ਗ੍ਰੇਡ—2 ਤੋਂ ਤਹਿਸੀਲਦਾਰ ਦੀ ਪਰਮੋਸ਼ਨ ਦਾ ਤਜ਼ਰਬਾ ਘੱਟ ਕੀਤਾ ਜਾਵੇ, ਸਟੈਨੋ ਕੇਡਰ ਦਾ ਪਰਮੋਸ਼ਨ ਚੈਨਲ ਵਧਾਉਣ ਲਈ ਪੋਸਟਾਂ ਅਪਗ੍ਰੇਡ ਕੀਤੀਆਂ ਜਾਣ ਤੇ ਬਿਨਾ ਟੈਸਟ ਸੀਨੀਅਰਤਾ ਦੇ ਆਧਾਰ ਤੇ ਪਰਮੋਸ਼ਨਾਂ ਕੀਤੀਆਂ ਜਾਣ, ਸੁਪਰਡੈਂਟ ਗ੍ਰੇਡ—2 ਦੀਆਂ ਸਾਰੀਆਂ ਅਸਾਮੀਆਂ ਮਾਲ ਤੇ ਰਿਕਾਰਡ ਦੀਆਂ ਕੀਤੀਆਂ ਜਾਣ, ਆਊਟਸੋਰਸ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਸੈਕਸ਼ਨ ਅਫਸਰਾਂ ਦੀ ਤੈਨਾਤੀ ਕੀਤੀ ਜਾਵੇ, ਮਿਤੀ 17 ਜੁਲਾਈ 2020 ਵਾਲਾ ਪੱਤਰ ਰੱਦ ਕਰਕੇ ਪੰਜਾਬ ਦੇ ਕਰਮਚਾਰੀਆਂ ਤੇ ਪੰਜਾਬ ਦੇ ਪੇਸਕੇਲ ਲਾਗੂ ਕੀਤੇ ਜਾਣ, ਕਿਉਂਕੇ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਬਹੁਤ ਔਖੀ ਭਰਤੀ ਪ੍ਰਕਿਰਿਆ ਚੋਂ ਗੁਜਰਨ ਦੇ ਬਾਵਜੂਦ ਮਾਮੂਲੀ ਤਨਖਾਹਾਂ ਤੇ ਮੁਲਾਜ਼ਮਾਂ ਕੋਲੋਂ ਕੰਮ ਲਿਆ ਜਾ ਰਿਹਾ ਹੈ। ਇਸੇ ਰੋਸ ਵਜੋਂ ਜੇਕਰ ਮਿਤੀ 04 ਸਤੰਬਰ 2024 ਤੱਕ ਇਹ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ 5 ਸਤੰਬਰ ਤੋਂ 10 ਸਤੰਤਬਰ ਤੱਕ ਤੱਕ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ, ਐ¤ਸ.ਡੀ. ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿ¤ਚ ਹੜਤਾਲ ਰਹੇਗੀ