ਮਾਲੇਰਕੋਟਲਾ : “ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ(ਰਜਿ.) ਦੇ ਆਦੇਸ਼ ਅਨੁਸਾਰ ਦੀ ਰੈਵੇਨਿਊ ਪਟਵਾਰ ਯੂਨੀਅਨ ਜਿ਼ਲ੍ਹਾ ਮਾਲੇਰਕੋਟਲਾ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਦੁਸਯੰਤ ਸਿੰਘ ਰਾਕਾ ਨੂੰ ਜਿ਼ਲ੍ਹਾ ਪ੍ਰਧਾਨ, ਹਰਦੀਪ ਸਿੰਘ ਨੂੰ ਜਨਰਲ ਸਕੱਤਰ, ਸਿਮਰਨਜੀਤ ਕੌਰ ਨੂੰ ਖਜਾਨਚੀ ਅਤੇ ਦੀਦਾਰ ਸਿੱਘ ਛੋਕਰ ਨੂੰ ਨੁਮਾਇੰਦਾ ਪੰਜਾਬ ਚੁਣਿਆ ਗਿਆ। “ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ(ਰਜਿ)” ਦੇ ਆਦੇਸ਼ ਅਨੁਸਾਰ “ਦੀ ਰੈਵੇਨਿਊ ਪਟਵਾਰ ਯੂਨੀਅਨ, ਜਿ਼ਲ੍ਹਾ ਮਲੇਰਕੋਟਲਾ” ਦੀ ਚੋਣ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਰਣਜੀਤ ਸਿੰਘ ਸਦਰ ਕਾਨੂੰਗੋ, ਅਜੇ ਕੁਮਾਰ ਕਾਨੂੰਗੋ, ਵਿਜੇਪਾਲ ਸਿੰਘ ਕਾਨੂੰਗੋ , ਬਲਜੀਤ ਸਿੰਘ ਸੇਵਾ ਮੁਕਤ ਕਾਨੂੰਗੋ ਅਤੇ ਕਮਿਕਰ ਸਿੰਘ ਸੇਵਾ ਮੁਕਤ ਕਾਨੂੰਗੋ ਦੀ ਨਿਗਰਾਨੀ ਹੇਠ ਸੰਪੰਨ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਦੁਸਯੰਤ ਸਿੰਘ ਰਾਕਾ ਨੂੰ ਜਿ਼ਲ੍ਹਾ ਪ੍ਰਧਾਨ, ਹਰਦੀਪ ਸਿੰਘ ਨੂੰ ਜਨਰਲ ਸਕੱਤਰ, ਸਿਮਨਜੀਤ ਕੌਰ ਨੂੰ ਖਜ਼ਾਨਚੀ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਨੂੰ ਸਹਾਇਕ ਜਨਰਲ ਸਕੱਤਰ/ਪ੍ਰੈਸ ਸਕੱਤਰ, ਗੁਰਿੰਦਰਜੀਤ ਸਿੰਘ ਨੂੰ ਸਹਾਇਕ ਖਜ਼ਾਨਚੀ/ਕਾਨੂੰਨੀ ਸਕੱਤਰ ਅਤੇ ਦੀਦਾਰ ਸਿੰਘ ਛੋਕਰ ਨੂੰ ਨੁਮਾਇੰਦਾ ਪੰਜਾਬ ਚੁਣਿਆ ਗਿਆ।ਨਵੇਂ ਚੁਣ ਗਏ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆ ਉਮੀਦ ਜਤਾਈ ਕਿ ਪਟਵਾਰੀਆਂ ਦੀਆਂ ਹੱਕੀ ਮੰਗਾਂ ਲਈ ਸਮੇਂ ਸਮੇਂ ਵਿੱਢੇ ਸੰਘਰਸ਼ ਨੂੰ ਸੂਬਾ ਬਾਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਦੇ ਰਹਿਣਗੇ। ਨਵ ਨਿਯੁਕਤ ਅਹੁੱਦੇਦਾਰਾਂ ਨੇ ਭਰੋਸਾ ਪ੍ਰਗਟਾਉਣ ਤੇ ਸਭਨਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਬਾਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦੇ ਰਹਿਣਗੇ। ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਪ੍ਰਧਾਨ ਹਰਜੀਤ ਸਿੰਘ, ਤਹਿਸੀਲ ਅਹਿਮਦਗੜ੍ਹ ਦੇ ਪ੍ਰਧਾਨ ਗੁਰਿੰਦਰ ਸਿੰਘ, ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਕਰਨ ਅਜੇ ਪਾਲ ਸਿੰਘ ਅਤੇ ਪਟਵਾਰੀ ਅਬਦੁਲ ਰਸ਼ੀਦ, ਪਟਵਾਰੀ ਅੰਮ੍ਰਿਤਪਾਲ ਸਿੰਘ, ਪਟਵਾਰੀ ਮਹਾਂਵੀਰ ਗੋਇਲ, ਪਟਵਾਰੀ ਵਿਨਾਕਸ਼ੀ ਜੋਸ਼ੀ, ਪਟਵਾਰੀ ਮਨਦੀਪ ਕੌਰ, ਪਟਵਾਰੀ ਸੁਰਿੰਦਰ ਸਿੰਘ ਨਾਭਾ, ਪਟਵਾਰੀ ਮਲਕੀਤ ਸਿੰਘ, ਪਟਵਾਰੀ ਸਾਹਿਲ ਪਨਵਾਰ, ਪਟਵਾਰੀ ਕਾਰਤਿਕ ਸਿੰਗਲਾ, ਪਟਵਾਰੀ ਅਮਨਦੀਪ ਕੌਰ ਅਤੇ ਕਾਨੂੰਗੋ ਜਗਦੀਪ ਸਿੰਘ, ਕਾਨੂੰਗੋ ਕਰਮਜੀਤ ਸਿੰਘ ਅਤੇ ਰਿਟਾਇਰਡ ਕਾਨੂੰਗੋ ਰਾਮ ਦਿਆਲ ਆਦਿਕ ਅਤੇ ਸਮੂਹ ਸਟਾਫ ਹਾਜ਼ਰ ਸੀ।