ਸੁਨਾਮ : ਰੋਟਰੀ ਕਲੱਬ ਡਾਇਨਾਮਿਕ ਅਤੇ ਰੋਟਰੀ ਕਲੱਬ ਮੀਵਾਨ ਦਾ ਤਾਜਪੋਸ਼ੀ ਸਮਾਗਮ ਸੁਨਾਮ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਗਮ ਵਿੱਚ ਰੋਟਰੀ 3090 ਦੇ ਸਾਬਕਾ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ, ਅਗਲੇ ਸਾਲ ਲਈ ਚੁਣੇ ਗਏ ਜ਼ਿਲ੍ਹਾ 3090 ਗਵਰਨਰ ਭੁਪੇਸ਼ ਮਹਿਤਾ, ਮੁੱਖ ਸਲਾਹਕਾਰ ਅਮਜਦ ਅਲੀ, ਏ ਜੀ ਸੰਜੇ ਸ਼ਰਮਾ ਅਤੇ ਏ ਜੀ ਅਨਿਕ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰੀ ਗੀਤ ਤੋਂ ਬਾਅਦ ਰੋਟਰੀ ਅਹੁਦੇਦਾਰਾਂ ਨੇ ਡਾਇਨਾਮਿਕ ਕਲੱਬ ਦੀ ਪ੍ਰਧਾਨ ਵੈਸ਼ਾਲੀ ਬਾਂਸਲ ਅਤੇ ਰੋਟਰੀ ਕਲੱਬ ਮੀਵਾਨ ਦੇ ਪ੍ਰਧਾਨ ਈਸ਼ਵਰ ਗਰਗ ਨੂੰ ਕਾਲਰ ਪਹਿਨਾਕੇ ਸਹੁੰ ਚੁਕਾਈ। ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਅਤੇ 2025-26 ਲਈ ਚੁਣੇ ਗਏ ਮੁੱਖ ਸਲਾਹਕਾਰ ਅਮਜਦ ਅਲੀ ਨੇ ਕਿਹਾ ਕਿ ਰੋਟਰੀ 3090 ਨੂੰ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਸੀ ਲੇਕਿਨ ਆਪਣੇ ਕਾਰਜਕਾਲ ਦੌਰਾਨ ਘਨਸ਼ਿਆਮ ਕਾਂਸਲ ਨੇ ਨਵੇਂ ਰਿਕਾਰਡ ਕਾਇਮ ਕਰਕੇ ਨਾ ਸਿਰਫ਼ ਪਛੜੇਪਣ ਦਾ ਟੈਗ ਹਟਾਇਆ ਸਗੋਂ ਸਾਰੇ ਜ਼ਿਲ੍ਹਿਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਮਹਿਤਾ ਨੇ ਦੱਸਿਆ ਕਿ ਘਨਸ਼ਿਆਮ ਕਾਂਸਲ ਨੇ ਆਪਣੇ ਕਾਰਜਕਾਲ ਦੌਰਾਨ 27 ਨਵੇਂ ਕਲੱਬ ਬਣਾਏ ਹਨ ਅਤੇ ਰੋਟਰੀ ਇੰਟਰਨੈਸ਼ਨਲ ਨੂੰ ਸਭ ਤੋਂ ਵੱਧ ਗ੍ਰਾਂਟ ਭੇਜੀ ਹੈ। ਰੋਟਰੀ ਜ਼ਿਲ੍ਹਾ 3090 ਲਈ ਬਹੁਤ ਸਾਰੇ ਮੈਗਾ ਸਮਾਜ ਸੇਵਾ ਪ੍ਰੋਜੈਕਟ ਲਿਆਂਦੇ ਗਏ। ਇਨ੍ਹਾਂ ਸੇਵਾ ਪ੍ਰੋਜੈਕਟਾਂ ਲਈ ਰੋਟਰੀ ਹੀ ਨਹੀਂ ਬਲਕਿ ਸਮੁੱਚਾ ਸਮਾਜ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਯਾਦ ਰੱਖੇਗਾ। ਘਨਸ਼ਿਆਮ ਕਾਂਸਲ ਨੇ ਕਿਹਾ ਕਿ ਟੀਮ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਸੁਨਾਮ ਦੇ ਡਾਇਨਾਮਿਕ ਅਤੇ ਮੀਵਾਨ ਕਲੱਬਾਂ ਦੇ ਪ੍ਰਧਾਨਾਂ ਨੂੰ ਰੋਟਰੀ ਦੀਆਂ ਰਵਾਇਤਾਂ ਨੂੰ ਜਜ਼ਬੇ ਨਾਲ ਅੱਗੇ ਵਧਾਉਣ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਕਲੱਬਾਂ ਦੇ ਪ੍ਰਧਾਨਾਂ ਵਿੱਚ ਬਹੁਤ ਊਰਜਾ ਹੈ ਅਤੇ ਇਸ ਨੂੰ ਸਮਾਜ ਸੇਵਾ ਵਿੱਚ ਵਰਤਣਾ ਚਾਹੀਦਾ ਹੈ। ਦੋਵੇਂ ਕਲੱਬਾਂ ਨੇ ਰੋਟਰੀ ਫਾਊਂਡੇਸ਼ਨ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਅਹਿਮ ਯੋਗਦਾਨ ਪਾਇਆ ਹੈ। ਡਾਇਨਾਮਿਕ ਦੀ ਪ੍ਰਧਾਨ ਵੈਸ਼ਾਲੀ ਬਾਂਸਲ ਅਤੇ ਮੀਵਾਨ ਦੇ ਪ੍ਰਧਾਨ ਈਸ਼ਵਰ ਗਰਗ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਭਰੋਸਾ ਦਿੱਤਾ ਕਿ ਉਹ ਰੋਟਰੀ ਦੇ ਉਦੇਸ਼ ਨੂੰ ਪੂਰਾ ਕਰਨਗੇ। ਸਮਾਗਮ ਵਿੱਚ ਪੀਐਚਐਫ ਬਣਨ ਵਾਲੇ ਮੈਂਬਰਾਂ ਨੂੰ ਸਰਟੀਫਿਕੇਟ ਅਤੇ ਪਿੰਨ ਦਿੱਤੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਕੋਮਲ ਕਾਂਸਲ, ਨੀਤਿਕਾ ਗਰਗ ਸੈਕਟਰੀ ਡਾਇਨਾਮਿਕ, ਅਭੀ ਸਿੰਗਲਾ ਸੈਕਟਰੀ ਮੀਵਾਨ, ਪ੍ਰੇਮ ਗੁਪਤਾ, ਸੁਸ਼ੀਲ ਕਾਂਸਲ, ਰਾਜੇਸ਼ ਗਰਗ, ਗਿਆਨ ਚੰਦ ਗਰਗ, ਯੋਗੇਸ਼ ਗਰਗ, ਅਜੇ ਗਰਗ, ਮਨੀਸ਼ ਗਰਗ, ਅੰਕਿਤ ਜੈਨ, ਰਿੰਕੂ ਗਰਗ ( ਜੀ.ਐਮ.) ਵਿਕਰਾਂਤ ਕਾਂਸਲ, ਅਭਿਨਵ ਕਾਂਸਲ, ਅਭਿਸ਼ੇਕ ਗਰਗ, ਵਿਕਾਸ ਗੋਇਲ, ਦਵਿੰਦਰ ਰਿੰਪੀ, ਸੰਦੀਪ ਗਰਗ, ਗੌਰਵ ਕਾਂਸਲ, ਪੁਨੀਤ ਮਿੱਤਲ, ਪ੍ਰੋ. ਵਿਜੇ ਮੋਹਨ, ਆਰ.ਐਨ. ਕਾਂਸਲ, ਇੰਦਰਾ ਸੰਧੇ, ਯੋਗਿਤਾ ਗਰਗ, ਮੀਨਾਕਸ਼ੀ ਗਰਗ, ਮਧੂ ਮਹਿਤਾ, ਆਸ਼ੀਮਾ, ਖੁਸ਼ਬੋ ਕਾਂਸਲ, ਕਾਜਲ ਕਾਂਸਲ, ਸਿਮਰਨ ਕਾਂਸਲ, ਊਸ਼ਾ ਗਰਗ, ਸਰਿਤਾ ਗਰਗ, ਅੰਜਲੀ, ਅਨੀਤਾ ਗਰਗ, ਅਰਚਨਾ ਗਰਗ, ਸੀਮਾ ਸਿੰਗਲਾ, ਮੰਜੂ ਜੁਨੇਜਾ, ਨੀਲਮ ਆਦਿ ਹਾਜ਼ਰ ਸਨ।