ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਦੀ ਕਾਰਜਪ੍ਰਣਾਲੀ ਬਾਰੇ ਵਿਚਾਰ ਵਟਾਂਦਰਾ
ਲਾਵਰਿਸ ਹਾਲਾਤ ਵਿੱਚ ਜਾਂ ਲੋੜਵੰਦ ਬੱਚੇ ਬਾਰੇ ਸੂਚਨਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫੋਨ ਨੰ: 9914310010 ਨੂੰ ਦਿੱਤੀ ਜਾਵੇ
ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਐਂਮਰਜੈਂਸੀ ਹਾਲਾਤਾਂ ਵਿੱਚ, ਮਾਤਾ-ਪਿਤਾ ਤੋਂ ਵਿਰਵੇ ਮਿਲੇ 0-6 ਸਾਲ ਤੱਕ ਦੇ ਬੱਚਿਆਂ ਦੀ ਸਾਂਭ-ਸੰਭਾਲ ਦੇ ਲਈ ਅਤੇ ਇਹਨਾਂ ਬੱਚਿਆਂ ਨੂੰ ਅਡਾਪਸ਼ਨ ਪ੍ਰਕਿਰਿਆ ਵਿੱਚ ਪਾਉਣ ਦੇ ਸਬੰਧ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਵੱਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਵਾਟਰ ਨੰਬਰ 30, ਅਫਸਰ ਕਲੌਨੀ ਫਤਹਿਗੜ੍ਹ ਸਾਹਿਬ ਨੂੰ ਸਰਕਾਰੀ ਐੱਸ.ਏ.ਏ. ਸਪੈਸ਼ੇਲਾਈਜ਼ਡ ਅਡਾਪਸ਼ਨ ਏਜੰਸੀ ਵੱਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਏਜੰਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਹੈ। ਉਕਤ ਸੰਸਥਾ ਬਾਰੇ ਡੀਟੇਲ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਹਿਮੀ ਵੱਲੋਂ ਦੱਸਿਆ ਗਿਆ ਕਿ ਇਸ ਸੰਸਥਾ ਵਿੱਚ 10 ਬੱਚਿਆ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਇਹ ਏਜੰਸੀ ਜੁਵੇਨਾਇਲ ਜਸਟਿਸ ਐਕਟ (ਬੱਚਿਆ ਦੀ ਦੇਖਭਾਲ ਅਤੇ ਸੁਰੱਖਿਆ) 2015, ਸੋਧ 2021, ਜੁਵੇਨਾਇਲ ਜਸਟਿਸ ਰੂਲਜ਼ 2016 ਅਤੇ ਕੇਂਦਰ/ ਰਾਜ ਸਰਕਾਰ ਦੁਆਰਾ ਸਮੇਂ-ਸਮੇਂ ਤੇ ਬਣਾਏ ਉਪਬੰਧਾ ਦੀ ਪਾਲਣਾ ਕਰਨ ਲਈ ਪਾਬੰਦ ਹੋਵੇਗੀ।
ਇਸ ਸਬੰਧੀ ਵਿਭਾਗ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਬਤੋਰ ਮੈਨੇਜਰ/ਕੋਆਰਡੀਨੇਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਏਜੰਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਮੂਹ ਜਿਲ੍ਹਾ ਵਾਸਿਆਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਕੋਈ ਲਾਵਰਿਸ ਹਾਲਾਤ ਵਿੱਚ ਜਾਂ ਲੋੜਵੰਦ ਬੱਚੇ ਦੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਸਦੀ ਸੂਚਨਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ (ਫੋਨ ਨੰ: 9914310010) ਨੂੰ ਦਿੱਤੀ ਜਾਵੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਇਸ਼ਾ ਸਿੰਗਲ, ਗੁਰਮੀਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ, ਡਾ. ਸਰਿਤਾ ਡੀ.ਐਮ.ਸੀ, ਸਿਵਲ ਸਰਜਨ ਦਫਤਰ, ਰਮਨਦੀਪ ਕੌਰ ਐਸ.ਆਈ. ਨੁਮਾਇੰਦਾ ਐਸ ਐਚ ਓ ਵਿਮਨ ਸੈੱਲ, ਦਲਜੀਤ ਸਿੰਘ ਜੇ.ਆਈ ਪੀ. ਡਬਲਿਊ.ਡੀ ਵਿਭਾਗ ਸਰਹਿੰਦ, ਅਨਿਲ ਗੁਪਤਾ ਚੇਅਰਮੈਨ ਬਾਲ ਭਲਾਈ ਕਮੇਟੀ ਅਤੇ ਨੇਹਾ ਸਿੰਗਲਾ ਸੁਰੱਖਿਆ ਅਫਸਰ (ਐਨ.ਆਈ.ਸੀ) ਹਾਜ਼ਰ ਸਨ।