ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋਫੈਸਰ (ਡਾ) ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਟੀਚਰ ਡੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਵੱਲੋਂ ਸਮੂਹ ਟੀਚਿੰਗ ਸਟਾਫ ਨੂੰ ਫੁੱਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਟਾਫ ਵੱਲ਼ੋਂ ਵੀ ਨਵੇਂ ਆਏ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ (ਡਾ) ਸੁਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਉਸ ਦੀਵੇ ਵਾਂਗ ਹੁੰਦਾ ਹੈ ਜੋ ਖੁਦ ਬਲਕੇ ਵਿਦਿਆਰਥੀ ਦੇ ਜੀਵਨ ਨੂੰ ਰੌਸ਼ਨ ਕਰਦਾ ਹੈ। ਦੇਸ਼ ਦੀ ਤਰੱਕੀ ਦਾ ਆਧਾਰ ਅਧਿਆਪਕ ਦੀ ਮਿਹਨਤ ਦਾ ਸਿੱਟਾ ਹੀ ਹੁੰਦਾ ਹੈ ਕਿਉਂਕਿ ਉਹਨਾਂ ਵੱਲੋਂ ਪੜ੍ਹਾਏ ਗਏ ਵਿਦਿਆਰਥੀ ਹੀ ਦੇਸ਼ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਟੀਚਰ ਡੇ ਦੇ ਇਸ ਮੌਕੇ ‘ਤੇ ਸਾਇੰਸ ਵਿਭਾਗ ਵੱਲੋਂ ਵੀ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਟੀਚਰਾਂ ਦੇ ਵੱਖ-ਵੱਖ ਗੇਮਜ ਦੇ ਮੁਕਾਬਲੇ ਕਰਵਾਏ। ਇਸ ਦੌਰਾਨ ਪੋਸਟ ਗਰੈਜੂਏਟ, ਇਤਿਹਾਸ ਵਿਭਾਗ, ਫਾਈਨ ਆਰਟਸ, ਭੂਗੋਲ ਵਿਭਾਗ ਆਦਿ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਸਨਮਾਨ ਵਿੱਚ ਟੀਚਰ ਡੇ ਮਨਾਇਆ। ਇਸ ਮੌਕੇ ਡਾਕਟਰ ਰਮਨਦੀਪ ਕੌਰ, ਮੁਨੀਤਾ ਜੋਸ਼ੀ, ਕੁਲਦੀਪ ਸਿੰਘ ਬਾਹੀਆ, ਰਾਜਬੀਰ ਕੌਰ, ਮੈਡਮ ਰੁਪਾਲੀ, ਮਨਪ੍ਰੀਤ ਕੌਰ ਹਾਂਡਾ, ਗਗਨਦੀਪ ਸਿੰਘ ਸਮੇਤ ਟੀਚਿੰਗ ਵਿਭਾਗ ਦੇ ਮੈਂਬਰ ਹਾਜ਼ਰ ਸਨ।