ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬੁੱਧਵਾਰ ਨੂੰ ਬੱਡੀ ਮੁਹਿੰਮ ਅਧੀਨ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼, ਸੁਨਾਮ ਵਿਖੇ ਪ੍ਰਿੰਸੀਪਲ (ਡਾ.)ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬੱਡੀ ਗਰੁੱਪ ਦੇ ਕਾਲਜ਼ ਕਨਵੀਨਰ ਅਸਿਸਟੈਂਟ ਪ੍ਰੋਫੈਸਰ ਰਮਨਦੀਪ ਸਿੰਘ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਰਮਨਦੀਪ ਕੌਰ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਨੇ ਪਹਿਲੇ, ਹਰਪ੍ਰੀਤ ਕੌਰ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਨੇ ਦੂਜਾ ਅਤੇ ਜਸਪ੍ਰੀਤ ਕੌਰ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪੋਸਟਰ ਮੇਕਿੰਗ ਮੁਕਬਾਲੇ ਵਿੱਚ ਜੱਜ ਦੀ ਭੁਮਿਕਾ ਫਾਈਨ ਆਰਟਸ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋ.ਸੰਦੀਪ ਸਿੰਘ ਨੇ ਨਿਭਾਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਰਨਵੀਰ ਸਿੰਘ ਬੀ.ਸੀ.ਏ ਵਿਭਾਗ ਅਤੇ ਰਾਜਵੀਰ ਸਿੰਘ ਬੀ.ਏ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਮਹਤੱਵਪੂਰਨ ਭੂਮਿਕਾ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਪ੍ਰੋਫੈਸਰ (ਡਾ.) ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨ ਹੀ ਸਾਡੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਸੋ ਨਸ਼ਿਆ ਵਿਰੁੱਧ ਇਹਨਾਂ ਦੀ ਭਾਗੀਦਾਰੀ ਪੰਜਾਬ ਸਰਕਾਰ ਦੀ ਬੱਡੀ ਮੁਹਿੰਮ ਨੂੰ ਮਜਬੂਤ ਬਣਾਉਂਦੀ ਹੈ। ਉਹਨਾਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਨਸ਼ਿਆ ਵਿਰੁੱਧ ਹੋਰ ਜਾਗਰੂਕਤਾ ਪੈਦਾ ਹੋਵੇਗੀ। ਇਸ ਪ੍ਰੋਗਰਾਮ ਦੌਰਾਨ ਵਾਈਸ ਪ੍ਰਿੰਸੀਪਲ ਡਾ.ਅਚਲਾ, ਡਾ ਵਿਕਾਸ ਕੁਮਾਰ, ਸਤਿੰਦਰ ਸਿੰਘ, ਮੁਹੰਮਦ ਅਨਵਰ ਆਦਿ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਰਹੇ।