ਮਾਲੇਰਕੋਟਲਾ : ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਕਫ ਐਕਟ ਬਿੱਲ ਦੇ ਵਿਰੋਧ ਵਿੱਚ ਸ਼ਹਿਰ ਅੰਦਰ ਅੱਧੀ ਦਰਜਨ ਥਾਵਾਂ ਤੇ ਕਾਉਂਟਰ ਸਥਾਪਿਤ ਕਰਕੇ ਬਾਰ ਕੋਡ ਸਕੈਨ ਦੇ ਰਾਹੀਂ ਲੋਕਾਂ ਦਾ ਕੇਂਦਰ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਨੂੰ ਈਮੇਲ ਰਾਹੀਂ ਵਿਰੋਧ ਦਰਜ ਕਰਵਾਇਆ । ਇਸ ਮੌਕੇ ਪ੍ਰਧਾਨ ਨਦੀਮ ਅਨਵਾਰ ਖਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ਜਿਹੜਾ ਵਕਫ ਐਕਟ ਪੇਸ਼ ਕੀਤਾ ਗਿਆ ਹੈ। ਇਹ ਸੰਵਿਧਾਨ ਦੀ ਦਫਾ 14,25 ਅਤੇ 26 ਦੇ ਖਿਲਾਫ ਹੈ ਅਤੇ ਸੰਵਿਧਾਨ ਵੱਲੋਂ ਸਾਨੂੰ ਧਾਰਮਿਕ ਅਜਾਦੀ ਦਿੱਤੀ ਗਈ ਹੈ ਉਸਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਲਗਾਤਾਰ ਮੁਸਲਿਮ ਵਿਰੋਧੀ ਕਾਨੂੰਨ ਅਤੇ ਪਾਲਸੀਆਂ ਲੈ ਕੇ ਆ ਰਹੀ ਹੈ, ਮੁਸਲਮਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਇੱਕ ਹੋਰ ਮੁਸਲਿਮ ਵਿਰੋਧੀ ਬਿੱਲ ਲੈ ਕੇ ਆਈ ਹੈ ਜਿਸ ਨਾਲ ਇਹ ਮੁਸਲਮਾਨਾਂ ਦੀ ਪ੍ਰਾਪਰਟੀਆਂ ਤੇ ਕਬਜਾ ਕਰਨਾ ਚਾਹੁੰਦੀ ਹੈ ਅਤੇ ਇਸ ਬਿੱਲ ਨਾਲ ਸਾਡੇ ਮਦੱਰਸੇ, ਮਸਜਿਦਾਂ ਅਤੇ ਕਬਰਸਤਾਨਾਂ ਨੂੰ ਵੀ ਖਤਰਾ ਪੈ ਗਿਆ ਹੈ।ਉਹਨਾਂ ਕਿਹਾ ਕਿ ਸਾਰੇ ਮੁਸਲਮਾਨਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਬਿੱਲ ਤੇ ਰੋਕ ਲਗਾਈ ਜਾ ਸਕੇ। ਇਸ ਮੌਕੇ ਮੁਫਤੀ ਦਿਲਸ਼ਾਦ ਨੇ ਕਿਹਾ ਕਿ ਵਕਫ ਜਾਇਦਾਦਾਂ ਤੋਂ ਜੋ ਆਮਦਨ ਹੁੰਦੀ ਹੈ ਉਸ ਦਾ ਇਸਤੇਮਾਲ ਮਸਜਿਦਾਂ ,ਸਕੂਲਾਂ ਲਈ ਸਹਾਇਤਾ ਫੰਡ ਅਤੇ ਵਿਧਵਾ, ਯਤੀਮਾਂ ਨੂੰ ਪੈਨਸ਼ਨ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਤੇ ਖਰਚ ਕੀਤੀ ਜਾਦੀ ਹੈ। ਇਸ ਬਿੱਲ ਨਾਲ ਸਭ ਕੁੱਝ ਰੁੱਕ ਜਾਵੇਗਾ ਅਤੇ ਇਹ ਬਿੱਲ ਸਰਕਾਰ ਦੀ ਮੁਸਲਮਾਨਾਂ ਪ੍ਰਤੀ ਨਫਰਤੀ ਸੋਚ ਦਰਸਾਉਂਦੀ ਹੈ। ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸ਼ਹਿਰ ਦੇ ਵੱਖ—ਵੱਖ ਚੌਕਾਂ ਵਿੱਚ ਵਕਫ ਐਕਟ ਬਿੱਲ ਦੇ ਵਿਰੋਧ ‘ਚ ਲਗਾਏ ਗਏ ਬਾਰ ਕੋਡ ਕਾਉਂਟਰਾ ਤੇ ਮੁਕੱਰਮ ਸਫੀ, ਸ਼ਹਿਜਾਦ ਹੁਸੈਨ, ਸਮਸ਼ਾਦ ਝੋਕ, ਮੁਹੰਮਦ ਸ਼ਾਹਿਦ, ਮੁਹੰਮਦ ਇਖਲਾਕ, ਫਿਰੋਜ਼ ਫੋਜੀ, ਐਡਵੋਕੇਟ ਗਜਨਫਰ,ਮੁਹੰਮਦ ਇਕਬਾਲ, ਫਾਰੂਕ , ਸਮਸ਼ਾਦ ਅਨਸਾਰੀ, ਮੁਹੰਮਦ ਸਕੀਲ ਐਮ.ਸੀ ਆਦਿਕ ਮੋਜੂਦ ਸਨ।