ਸੁਨਾਮ : ਸੁਨਾਮ ਅਗਰਵਾਲ ਸਭਾ ਦੇ ਆਗੂਆਂ ਨੇ ਵੱਡੇ ਉਦਯੋਗਪਤੀ ਅਤੇ ਟਰਾਈਡੈਂਟ ਗਰੁੱਪ ਦੇ ਸੀਐਮਡੀ ਪਦਮਸ਼੍ਰੀ ਰਜਿੰਦਰ ਗੁਪਤਾ ਨੂੰ ਪੰਜ ਅਕਤੂਬਰ ਨੂੰ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਈ ਜਾ ਰਹੀ ਅਗਰਸੈਨ ਜੈਅੰਤੀ ਦਾ ਸੱਦਾ ਪੱਤਰ ਸੌਂਪਿਆ। ਇਸ ਦੌਰਾਨ ਵਫ਼ਦ ਨੇ ਦੱਸਿਆ ਕਿ ਅਗਰੋਹਾ ਧਾਮ ਦੇ ਸੰਸਥਾਪਕ ਨੰਦ ਕਿਸ਼ੋਰ ਗੋਇਨਕਾ, ਅਗਰੋਹਾ ਵਿਕਾਸ ਟਰੱਸਟ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਜਰੰਗ ਦਾਸ ਗਰਗ, ਪੰਜਾਬ ਅਗਰਵਾਲ ਸਭਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਪਵਨ ਸਿੰਗਲਾ, ਪੰਜਾਬ ਇੰਚਾਰਜ ਸੁਰੇਸ਼ ਗੁਪਤਾ, ਮੀਤ ਪ੍ਰਧਾਨ ਦੇਸ ਰਾਜ ਜਿੰਦਲ ਦੀ ਦੇਖ-ਰੇਖ ਹੇਠ 5 ਅਕਤੂਬਰ ਨੂੰ ਸੁਨਾਮ ਵਿਖੇ ਰਾਜ ਪੱਧਰੀ ਅਗਰਸੈਨ ਜੈਅੰਤੀ ਮਨਾਈ ਜਾ ਰਹੀ ਹੈ। ਪਦਮਸ੍ਰੀ ਰਜਿੰਦਰ ਗੁਪਤਾ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੁਨਾਮ ਅਗਰਵਾਲ ਸਭਾ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ, ਚੇਅਰਮੈਨ ਪ੍ਰੇਮ ਗੁਪਤਾ ਨੇ ਉਨ੍ਹਾਂ ਨੂੰ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਜਿੰਦਰ ਗੁਪਤਾ ਨੂੰ ਦੱਸਿਆ ਗਿਆ ਕਿ ਸੁਨਾਮ ਅਗਰਵਾਲ ਸਭਾ ਵੱਲੋਂ ਗੁਪਤ ਰੂਪ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸਮਾਜ ਸੇਵੀ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਦੌਰਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਇੱਕਮੁੱਠ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇੱਕਜੁੱਟ ਹੋ ਕੇ ਹੀ ਸਮਾਜ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋ: ਵਿਜੇ ਮੋਹਨ ਸਿੰਗਲਾ, ਮੁਨੀਸ਼ ਸੋਨੀ, ਸੰਜੇ ਗੋਇਲ, ਸੁਮੇਰ ਗਰਗ, ਆਰ ਐਨ ਕਾਂਸਲ, ਅਸ਼ੋਕ ਕਾਂਸਲ, ਨਵੀਨ ਜਿੰਦਲ, ਰਾਜੇਸ਼ ਗਰਗ, ਗੋਪਾਲ ਕ੍ਰਿਸ਼ਨ, ਸ਼ਿਵ ਸਿੰਗਲਾ ਆਦਿ ਹਾਜ਼ਰ ਸਨ।