ਅੱਜ ਤੋਂ ਵੱਖ-ਵੱਖ ਪ੍ਰੋਜੈਕਟਾਂ ਅਧੀਨ ਪਿੰਡਾਂ ਤੇ ਸ਼ਹਿਰਾਂ ਚ ਚੱਲੇਗੀ ਸਵੱਛਤਾ ਮੁਹਿੰਮ
ਵਿਧਾਇਕ ਨੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਸਮੇਤ ਲਿਆ ਸਵੱਛਤਾ ਦਾ ਪ੍ਰਣ
ਮਾਲੇਰਕੋਟਲਾ : ਵਿਧਾਇਕ ਮਾਲੇਰਕੋਟਲਾ ਡਾ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ "ਸਵੱਛਤਾ ਹੀ ਸੇਵਾ 2024" ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਚੱਲਣ ਵਾਲੇ ਪੰਦਰਵਾੜੇ ਦਾ ਆਗਾਜ ਕੀਤਾ ਗਿਆ । ਇਸ ਮੌਕੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਹੋਰ ਜ਼ਿਲ੍ਹਾਂ ਨਿਵਾਸੀਆਂ ਨੂੰ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਸਵੱਛਤਾ ਸਹੂੰ ਚੁਕਵਾਈ ਗਈ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਨੇ ਆਮ ਲੋਕਾਂ ਨੂੰ ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਕੇ ਸ਼ਹਿਰ, ਜ਼ਿਲ੍ਹਾ, ਰਾਜ ਅਤੇ ਅੱਗੇ ਆਪਣੇ ਪੂਰੇ ਦੇਸ਼ ਨੂੰ ਸਾਫ਼ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਨੂੰ ਸਭ ਨੂੰ ਇਕਜੁੱਟ ਹੋਕੇ ਵਾਤਾਵਰਣ ਬਚਾਉਣ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਆਮ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਗੰਦਗੀ ਨੂੰ ਦੂਰ ਕਰਕੇ ਅਸੀਂ ਆਪਣੇ ਆਲੇ ਦੁਆਲੇ ਦੀ ਦਿਖ ਨੂੰ ਸੁਥਾਰੀਏ। ਉਨ੍ਹਾਂ ਹੋਰ ਕਿਹਾ ਕਿ ਦੁਨੀਆਂ ਦੇ ਜਿਹੜੇ ਦੇਸ਼ ਸਾਫ-ਸੁਥਰੇ ਹਨ ਉਹ ਸਿਰਫ਼ ਇਸ ਲਈ ਹਨ ਕਿਉਂਕਿ ਉਨ੍ਹਾਂ ਦੇ ਨਾਗਰਿਕ ਨਾ ਗੰਦ ਪਾਉਂਦੇ ਹਨ ਅਤੇ ਨਾ ਪਾਉਣ ਦਿੰਦੇ ਹਨ। ਉਨ੍ਹਾਂ ਸਾਲ ਵਿੱਚ 100 ਘੰਟੇ ਸਫਾਈ ਨੂੰ ਦੇਣ ਲਈ 100 ਵਿਅਕਤੀਆਂ ਨੂੰ ਉਤਸਾਹਿਤ ਕਰਨ ਤੇ ਵੀ ਜੋਰ ਦਿੱਤਾ ਤਾਂ ਜੋ ਪਿੰਡ, ਸ਼ਹਿਰ, ਜ਼ਿਲ੍ਹੇ, ਰਾਜ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਸ਼ਹਿਰ, ਪਿੰਡ, ਕਸਬਿਆਂ ਦੀ ਸਵੱਛਤਾ ਲਈ ਗਤੀਵਿਧੀਆਂ ਉਲੀਕਿਆਂ ਜਾਣਗੀਆਂ ਤਾਂ ਜੋ ਸਮਾਜ ਦੀ ਸਮੂਲੀਅਤ ਨੂੰ ਵਧਾਇਆਂ ਜਾ ਸਕੇ। ਸੁਭਾਅ ਸਵੱਛਤਾ, ਸੰਸਕਾਰ ਸਵੱਛਤਾ ਤੇ ਜੋਰ ਦਿੰਦਿਆ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀ ਆਪਣੇ ਗੁਰੂਆਂ -ਪੀਰਾ ਦੇ ਦਰਸਾਏ ਕਦਮਾਂ ਤੇ ਚੱਲ ਕੇ ਮਿਲ-ਜੁਲਕੇ ਸਾਰੇ ਹਾਮੀ ਭਰੀਏ ਕਿ ਕੂੜੇ ਦਾ ਪ੍ਰਬੰਧਨ ਕਰਕੇ ਸਾਫ਼ ਸੁਥਰੇ ਸਮਾਜ ਵੱਲ ਆਪਣੇ ਕਦਮ ਵਧਾਈਏ। ਉਹਨਾਂ ਕਿਹਾ ਕਿ ਸਮੂਹ ਨਾਗਰਿਕਾਂ ਦੇ ਸੁਭਾਅ ਅਤੇ ਸੰਸਕਾਰਾਂ ਵਿੱਚ ਸਵੱਛਤਾ ਦੇ ਮਨੋਰਥ ਨੂੰ ਪੂਰਾ ਕਰਨ ਲਈ ਇਹ ਮੁਹਿੰਮ ਕਾਰਗਰ ਸਾਬਿਤ ਹੋਵੇਗੀ। ਵਿਧਾਇਕ ਰਹਿਮਾਨ ਨੇ ਮਾਲੇਰਕੋਟਲਾ ਦੀ ਆਵਾਮ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਜੁਲ ਕੇ ਕੂੜੇ ਦੇ ਸਹੀ ਪ੍ਰਬੰਧਨ ਲਈ ਵਚਨਬੱਧ ਹੋਈਏ ਅਤੇ ਦੇਸ਼ ਨੂੰ ਸਵੱਛਤਾ ਵੱਲ ਲਿਜਾਈਏ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਮਾਲੇਰਕੋਟਲਾ ਇੰਜ. ਗੁਰਵਿੰਦਰ ਸਿੰਘ ਢੀੱਡਸਾ, ਜੂਨੀਅਰ ਇੰਜੀਨੀਅਰ ਜਿੰਮੀ ਖਾਨ,ਪ੍ਰਧਾਨ ਘੱਟ ਗਿਣਤੀ ਦਲ ਜਾਫਰ ਅਲੀ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬੁਰਜ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੀਮਾ, ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ, ਯੂਥ ਜਨਰਲ ਸਕੱਤਰ ਜਗਤਾਰ ਸਿੰਘ ਜੱਸਲ, ਮੁਹੰਮਦ ਦਿਲਬਰ, ਨੰਬਰਦਾਰ ਮੁਹੰਮਦ ਮੁਹੰਮਦ ਇਕਬਾਲ, ਯਾਸਰ ਅਰਫਾਤ, ਮੁਹੰਮਦ ਯਾਸੀਨ, ਸਿਕੰਦਰ ਸਿੰਘ ਚੀਮਾ, ਚਮਕੌਰ ਸਿੰਘ ਧਨੋ, ਆਈ.ਈ.ਸੀ ਕਮਲਵੀਰ ਕੌਰ, ਸੀ.ਡੀ.ਐਸ ਜਤਿੰਦਰ ਕੁਮਾਰ, ਬਲਾਕ ਰਿਸੋਰਸ ਕੁਆਡੀਨੇਟਰ ਗੁਰਜੀਤ ਕੌਰ, ਸੰਦੀਪ ਕੌਰ ਅਤੇ ਰਣਯੋਧ ਸਿੰਘ ਹਾਜ਼ਰ ਸਨ ।