ਸੁਨਾਮ : ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਵੱਲੋਂ ਪ੍ਰਧਾਨ ਅੰਕਿਤ ਪਾਹੂਜਾ ਅਤੇ ਮੁੱਖ ਸਰਪ੍ਰਸਤ ਡਾਕਟਰ ਅੰਸ਼ੂਮਨ ਫੂਲ ਦੀ ਅਗਵਾਈ ਹੇਠ ਰੋਜ਼ਮੈਰੀ ਪਬਲਿਕ ਸਕੂਲ ਵਿਖੇ ਬੂਟੇ ਲਾਏ ਗਏ। ਕਲੱਬ ਪ੍ਰਧਾਨ ਅੰਕਿਤ ਪਾਹੂਜਾ ਅਤੇ ਮੁੱਖ ਸਰਪ੍ਰਸਤ ਡਾ. ਅੰਸ਼ੁਮਨ ਫੂਲ ਨੇ ਆਖਿਆ ਕਿ ਮੌਜੂਦਾ ਸਮੇਂ ਆਬਾਦੀ ਆਲਮੀ ਪੱਧਰ ਤੇ ਵਾਤਾਵਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਇਸਦਾ ਮੁੱਖ ਕਾਰਨ ਮਨੁੱਖ ਵੱਲੋਂ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਕੁਦਰਤ ਨਾਲ ਸਿੱਧੇ ਤੌਰ ਤੇ ਛੇੜਛਾੜ ਹੈ ਜਿਸਦਾ ਸਾਨੂੰ ਮੌਜੂਦਾ ਅਤੇ ਸਾਡੀਆਂ ਪੀੜ੍ਹੀਆਂ ਨੂੰ ਨਤੀਜਾ ਭੁਗਤਨਾ ਪੈਣਾ ਹੈ। ਉਹਨਾਂ ਕਿਹਾ ਕਿ ਮਾਨਵਤਾ ਅਤੇ ਜੀਵ-ਜੰਤੂਆਂ ਦਾ ਜੀਵਨ ਇਹਨਾਂ ਰੁੱਖਾਂ ਤੇ ਹੀ ਨਿਰਭਰ ਹੈ , ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਮਨੁੱਖੀ ਜੀਵਨ ਦੀ ਹੌਂਦ ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਆ ਰਹੀਆਂ ਆਫਤਾਂ ਦਾ ਸਬੰਧ ਕੁਦਰਤ ਨਾਲ ਛੇੜਛਾੜ ਹੈ ਅਤੇ ਸਾਨੂੰ ਇਸ ਸੰਕਟ ਤੋਂ ਬਾਹਰ ਨਿਕਲਣ ਲਈ ਸਮਾਜ ਦੇ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਵਾਤਾਵਰਨ ਨੂੰ ਸੰਤੁਲਿਤ ਕਰਨ ਵਿੱਚ ਸਫਲ ਹੋ ਸਕਦੇ ਹਾਂ।
ਇਸ ਮੌਕੇ ਸਕੂਲ ਮੈਨੇਜਮੈਂਟ ਦੇ ਮੈਡਮ ਨਿਰਮਲਾ ਕਾਂਸਲ ਨੇ ਆਖਿਆ ਕਿ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਦੀਆਂ ਸਮਾਜਿਕ ਗਤੀਵਿਧੀਆਂ ਸ਼ਲਾਘਾਯੋਗ ਹਨ ਅਤੇ ਅੱਜ ਉਹਨਾਂ ਦੇ ਸਕੂਲ ਵਿੱਚ ਕਲੱਬ ਵੱਲੋਂ ਵਾਤਾਵਰਨ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਦਰਜਨਾਂ ਬੂਟੇ ਲਗਾਏ ਗਏ ਹਨ ਅਤੇ ਇਹ ਬੂਟੇ ਸਮਾਜ ਦੇ ਹਰ ਵਿਅਕਤੀ ਨੂੰ ਵੀ ਲਗਾ ਕੇ ਦੇਖਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਭੁਪਿੰਦਰ ਭਾਰਦਵਾਜ, ਅਭਿਸ਼ੇਕ ਜਿੰਦਲ, ਚੰਦਨਾ ਜੈਨ, ਰਜਨੀ ਗੁਪਤਾ, ਪ੍ਰਿਤਪਾਲ ਸਿੰਘ ਮੱਲ੍ਹੀ ਸਮੇਤ ਸਕੂਲ ਸਟਾਫ ਮੈਂਬਰ ਵੀ ਮੌਜੂਦ ਸਨ।