ਮਾਲੇਰਕੋਟਲਾ : ਪੁਲਿਸ ਲਾਇਨ ਮਾਲੇਰਕੋਟਲਾ ਥਾਣਾ ਸ਼ਹਿਰੀ 1 ਵਿਖੇ ਵੱਖ ਵੱਖ ਮੁਕੱਦਮਿਆ ਦੇ ਕੁੱਲ 51 ਵਾਹਨਾ ਦੀ ਸਪੁਰਦਾਰੀ ਕੀਤੀ ਗਈ ਲੋਕਾਂ ਨੇ ਪੁਲਿਸ ਦੇ ਇਸ ਕਾਰਜ ਦੀ ਰੱਜ ਕੇ ਸਲਾਘਾ ਕੀਤੀ। ਜਿ਼ਲ੍ਹਾ ਪੁਲਿਸ ਮੁੱਖੀ ਗਗਨ ਅਜੀਤ ਸਿੰਘ, ਪੀ.ਪੀ.ਐਸ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਅਦਾਲਤ ਦੇ ਦਿਸਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਮਾਲੇਰਕੋਟਲਾ ਪੁਲਿਸ ਵੱਲੋ ਪੁਲਿਸ ਲਾਇਨ ਮਾਲੇਰਕੋਟਲਾ ਥਾਣਾ ਸ਼ਹਿਰੀ 1 ਵਿਖੇ ਵੱਖ ਵੱਖ ਮੁਕੱਦਮਿਆ ਦੇ ਕੁੱਲ 51 ਵਾਹਨਾ ਦੀ ਸਪੁਰਦਾਰੀ ਉਹਨਾ ਦੇ ਅਸਲ ਮਾਲਕਾ ਨੂੰ ਦਿੱਤੀ ਗਈ ਜੋ ਕਿ ਜਿਆਦਾਤਰ ਐਕਸੀਡੈਟ ਜਾਂ ਚੋਰੀ ਦੇ ਮੁਕੱਦਮਿਆ ਕਰਕੇ ਕਬਜਾ ਪੁਲਿਸ ਵਿੱਚ ਸਨ।ਇਸ ਉਪਰਾਲੇ ਦੀ ਲੋਕਾਂ ਵੱਲੋ ਬਹੁਤ ਹੀ ਸਲਾਘਾ ਕੀਤੀ ਗਈ।ਵਾਹਨਾ ਦੇ ਮਾਲਕਾ ਵੱਲੋ ਮਾਲੇਰਕੋਟਲਾ ਪੁਲਿਸ ਦਾ ਧੰਨਵਾਦ ਕੀਤਾ ਗਿਆ। ਜਿ਼ਲ੍ਹਾ ਪੁਲਿਸ ਮੁੱਖੀ ਗਗਨ ਅਜੀਤ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਦਾਲਤੀ ਹੁਕਮਾਂ ਦੀ ਪਾਲਣਾਂ ਅਤੇ ਵਾਹਨਾਂ ਦੀ ਵਾਪਸੀ ਨਾਲ ਪਬਲਿਕ ਵਿੱਚ ਪੁਲਿਸ ਪ੍ਰਬੰਧਾਂ ਪ੍ਰਤੀ ਵਿਸ਼ਵਾਸ਼ ਵਧਿਆ ਹੈ, ਜੋ ਕਿ ਕਾਨੂੰਨ ਦੀ ਪਾਲਣਾ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਵੱਲ ਇੱਕ ਚੰਗਾ ਕਦਮ ਹੈ।ਇਹਨਾ ਵਾਹਨਾ ਵਿੱਚ 3 ਕਾਰਾਂ ਸਮੇਤ ਮੋਰਸਾਇਕਲ ਅਤੇ ਸਕੂਟਰ ਸਾਮਿਲ ਸਨ ।ਇਸ ਮੌਕੇ ਸ੍ਰੀ ਵੈਭਵ ਸਹਿਗਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨ:), ਸ੍ਰੀ ਸਤੀਸ਼ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨ:), ਸ੍ਰੀ ਕੁਲਦੀਪ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਲੇਰਕੋਟਲਾ, ਸ੍ਰੀ ਦਵਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ-ਡਵੀਜਨ ਅਮਰਗੜ੍ਹ, ਸ੍ਰੀ ਮਾਨਵਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ-ਡਵੀਜਨ ਅਹਿਮਦਗੜ੍ਹ ਅਤੇ ਸ੍ਰੀ ਰਣਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਚ ਅਤੇ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਹਿਰੀ-1 ਮਾਲੇਰਕੋਟਲਾ ਅਤੇ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਹਿਰੀ-2 ਮਾਲੇਰਕੋਟਲਾ ਸਮੇਤ ਸਮੂਹ ਸਟਾਫ ਹਾਜਰ ਸੀ।