ਸੁਨਾਮ : ਅੱਖਾਂ ਦੀ ਰੌਸ਼ਨੀ ਅਤੇ ਨਸਾਂ ਦੀ ਕਮਜ਼ੋਰੀ 'ਤੇ ਸ਼ੂਗਰ ਦੇ ਮਾੜੇ ਪ੍ਰਭਾਵਾਂ ਦਾ ਪਤਾ ਲਗਾਉਣ ਲਈ ਸ਼੍ਰੀ ਬਾਲਾਜੀ ਹਸਪਤਾਲ ਸੁਨਾਮ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਮੰਗਲਵਾਰ ਨੂੰ ਲਾਏ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਨੇ ਦੱਸਿਆ ਕਿ ਰੈਟੀਨੋਪੈਥੀ ਅਤੇ ਨਿਊਰੋਪੈਥੀ ਦਾ ਇਹ ਵਿਸ਼ੇਸ਼ ਕੈਂਪ ਮਰੀਜ਼ਾਂ ਦੀ ਸਹੂਲਤ ਲਈ ਲਗਾਇਆ ਗਿਆ ਹੈ ਅਤੇ ਦਰਜ਼ਨਾਂ ਮਰੀਜ਼ਾਂ ਦੇ ਉਪਰੋਕਤ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਇਹ ਟੈਸਟ ਜ਼ਰੂਰ ਕਰਵਾਉਣ। ਤਾਂ ਜੋ ਉਨ੍ਹਾਂ ਦੀਆਂ ਅੱਖਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਜਾਣਿਆ ਜਾ ਸਕੇ ਅਤੇ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾ ਸਕੇ। ਮਰੀਜ਼ਾਂ ਦੀ ਸਹੂਲਤ ਲਈ ਭਵਿੱਖ ਵਿੱਚ ਵੀ ਅਜਿਹੇ ਮੁਫ਼ਤ ਕੈਂਪ ਲਗਾਏ ਜਾਣਗੇ। ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਸ਼ਨੀਵਾਰ ਨੂੰ ਫਾਈਬਰੋ ਸਕੈਨ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਗੁਰਪ੍ਰੀਤ ਕੌਰ ਵੜ੍ਹੈਚ , ਮਨਪ੍ਰੀਤ ਮਨੀ, ਦਲਬੀਰ ਸਿੰਘ, ਰਾਜਵਿੰਦਰ ਕੌਰ, ਅਜੇ ਗਰਗ (ਡੀਸੀ) , ਗੁਰਪ੍ਰੀਤ ਸਿੰਘ, ਮਨੀ ਗੰਢੂਆਂ, ਕੁਲਦੀਪ ਸਿੰਘ, ਬੌਬੀ ਬਾਕਸਰ, ਸੁੱਖੀ ਉਗਰਾਹਾਂ, ਮਨਜੀਤ ਕੌਰ ਆਦਿ ਹਾਜ਼ਰ ਸਨ।