Friday, November 22, 2024

Malwa

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੀ ਆਰ ਟੀ ਸੀ ਦੇ ਨਵੇਂ ਐਮ ਡੀ ਅਤੇ ਏ ਐਮ ਡੀ ਦਾ ਕੀਤਾ ਸਵਾਗਤ

September 25, 2024 01:10 PM
SehajTimes

ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਵਿੱਚ ਨਵੇਂ ਆਏ ਐੱਮ ਡੀ ਬਿਕਰਮਜੀਤ ਸਿਘ ਸ਼ੇਰਗਿੱਲ ਸੀਨੀਅਰ ਪੀ ਸੀ ਐੱਸ ਅਤੇ ਏ ਐਮ ਡੀ ਨਵਦੀਪ ਕੁਮਾਰ ਪੀ ਸੀ ਐੱਸ ਦਾ ਮੁੱਖ ਦਫਤਰ ਵਿਖੇ ਫੁੱਲਾਂ ਦੇ ਗੁੱਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਨਾਂ ਨਾਲ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਪਹਿਲਾਂ ਰਹੇ ਐੱਮ ਡੀ ਰਵਿੰਦਰ ਸਿੰਘ, ਡੀ ਸੀ ਐਫ ਏ ਰਾਕੇਸ਼ ਕੁਮਾਰ ਗਰਗ, ਜੀ ਐਮ ਮਨਿੰਦਰਪਾਲ ਸਿੰਘ ਸਿੱਧੂ, ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ, ਜੀ ਐਮ ਅਮਨਵੀਰ ਟਿਵਾਣਾ, ਡਾ ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਰਾਜਾ ਧੰਜੂ ਪ੍ਰਧਾਨ ਬੀ ਸੀ ਵਿੰਗ ਪਟਿਆਲਾ, ਲਾਲੀ ਰਹਿਲ ਪੀ.ਏ ਟੂ ਚੇਅਰਮੈਨ, ਰਮਨਜੋਤ ਸਿੰਘ ਪੀ.ਏ ਟੂ ਚੇਅਰਮੈਨ, ਬਿਕਰਮਜੀਤ ਸਿੰਘ ਪੀ.ਏ ਟੂ ਚੇਅਰਮੈਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਪੰਜਾਬ ਵਿਚਲੇ ਮਹਿਕਮੇ ਦੇ ਕੰਮਾਂ ਨੂੰ ਹੋਰ ਸੁਖਾਲਾ ਅਤੇ ਲੋਕ ਪੱਖੀ ਆਸਾਨ ਬਨਾੳਣ ਲਈ ਬਣਦੇ ਨਿਵੇਕਲੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਨਵੇਂ ਆਫਿਸਰ ਸਾਹਿਬਾਨਾਂ ਦੇ ਆਉਣ ਨਾਲ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਸਫਰ ਨੂੰ ਹੋਰ ਬਿਹਤਰ ਬਨਾਉਣ ਲਈ ਨਵੀਆਂ ਬੱਸਾਂ ਪਾਉਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਨਵੀਆਂ ਆਧੁਨਿਕ ਬੱਸਾਂ ਦੇ ਆਉਣ ਨਾਲ ਕਈ ਪਿੰਡਾਂ ਦੇ ਬੰਦ ਪਏ ਰੂਟਾਂ ਨੂੰ ਵੀ ਜਲਦ ਚਾਲੂ ਕੀਤਾ ਜਾਵੇਗਾ।

ਹਡਾਣਾ ਨੇ ਕਿਹਾ ਕਿ ਮਹਿਕਮੇ ਦੀ ਆਮਦਨ ਵਿੱਚ ਵਾਧਾ ਕਰਨ ਲਈ ਜਿੱਥੇ ਨਵੀਆਂ ਪੈਣ ਵਾਲੀਆਂ ਬੱਸਾਂ ਸਹਾਈ ਹੋਣਗੀਆਂ ੳੱਥੇ ਹੀ ਕਈ ਰੂਟਾਂ ਤੇ ਵੱਧ ਸਵਾਰੀ ਹੋਣ ਕਾਰਨ ਆਉਣ ਵਾਲੀਆਂ ਦਿੱਕਤਾਂ ਵੀ ਖਤਮ ਹੋਣਗੀਆਂ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਬੀਤੇ ਦਿਨ ਪੰਜਾਬ ਐਂਡ ਸਿੰਧ ਬੈਂਕ ਨਾਲ ਕੀਤੀ ਸੰਧੀ ਵੀ ਮੁਲਾਜਮਾਂ ਵਾਸਤੇ ਵਰਦਾਨ ਸਾਬਤ ਹੋਈ ਹੈ। ਇਸ ਤੋਂ ਪਹਿਲਾਂ ਕਿਸੇ ਵੀ ਮੁਲਾਜ਼ਮ ਦੀ ਅਚਨਚੇਤ ਜਾਂ ਐਕਸੀਡੇਂਟ ਹੋਣ ਤੇ ਕੋਈ ਖਾਸ ਮੁਆਵਜ਼ਾ ਨਹੀ ਸੀ ਮਿਲਦਾ, ਪਰ ਸੀਨੀਅਰ ਅਧਿਕਾਰੀਆਂ ਨਾਲ ਮਿਲਕੇ ਕੀਤੀ ਮਿਹਨਤ ਰੰਗ ਲੈ ਕੇ ਆਈ ਹੈ, ਜਿਸ ਨਾਲ ਮੁਲਾਜ਼ਮਾਂ ਦਾ ਮਨੋਬਲ ਵਧਿਆ ਹੈ। ਉਹਨਾਂ ਕਿਹਾ ਨਵੇਂ ਆਫਿਸਰਜ ਦੇ ਆਉਣ ਨਾਲ ਮਹਿਕਮੇਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਤੇਜੀ ਹੋਵੇਗਾ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ