ਮੋਗਾ : ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵੱਲੋਂ 2 ਅਕਤੂਬਰ ਤੋਂ 11 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾ ਰਹੇ ਮੇਲਾ ਮਾਈਆ ਸਮਾਗਮ ਲਈ ਸੱਦਾ ਪੱਤਰ ਵੰਡਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਅੱਜ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਸਮਾਜ ਸੇਵੀ ਅਸ਼ਵਨੀ ਮਨਿਆਣ, ਟੀ.ਐਲ.ਜੀ. ਗਰੁੱਪ ਦੇ ਜਨੇਸ਼ ਗਰਗ, ਸ਼ਰਮਾ ਟਰੈਵਲ ਦੇ ਨਵਦੀਪ ਗੁਪਤਾ, ਵਿੱਕੀ ਮਹਿੰਦੀਰੱਤਾ, ਕੌਂਸਲਰ ਭਰਤ ਗੁਪਤਾ ਨੂੰ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ 2 ਅਕਤੂਬਰ ਨੂੰ ਮੋਗਾ ਸ਼ਹਿਰ ’ਚ ਪੁਰਾਣੀ ਦਾਣਾ ਮੰਡੀ ਤੋਂ 24 ਧਾਮਾਂ ਤੋਂ ਲਿਆਂਦੀਆਂ ਪਵਿੱਤਰ ਜੋਤਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਖਿੱਚ ਦਾ ਕੇਂਦਰ ਅਤੇ ਦੇਖਣਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਭਜਨ ਗਾਇਕਾਂ ਵੱਲੋਂ ਰੋਜ਼ਾਨਾ ਮਾਂ ਭਗਵਤੀ ਦੀ ਮਹਿਮਾ ਦਾ ਗਾਇਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਕਤੂਬਰ ਨੂੰ ਸਾਰੀ ਰਾਤ ਮਾਂ ਭਗਵਤੀ ਦਾ ਜਾਗਰਣ ਹੋਵੇਗਾ। ਉਨ੍ਹਾਂ ਕਿਹਾ ਕਿ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਮੇਲਾ ਮਾਈਆਂ ਸਮਾਗਮ ਵਿੱਚ ਮਾਤਾ ਚਿੰਤਪੁਰਨੀ ਜੀ ਦਾ ਪਿੰਡੀ ਸਰੂਪ ਦਰਸ਼ਨਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਸ ਮੌਕੇ ਕਲੱਬ ਦੇ ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਸਰਪ੍ਰਸਤ ਹਰੀ ਸਿੰਗਲਾ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਕੋ-ਕੈਸ਼ੀਅਰ ਰਮੀਕਾਂਤ ਜੈਨ ਮਨੂ, ਪੰਡਿਤ ਰਾਹੁਲ ਗੌੜ, ਰਾਜੇਸ਼ ਗੁਪਤਾ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਆਨੰਦ ਜੈਨ, ਕਪਿਲ ਕਪੂਰ, ਕੁਨਾਲ ਸ਼ਰਮਾ, ਜਗਚਨਨ ਸਿੰਘ ਜੱਗੀ ਆਦਿ ਹਾਜ਼ਰ ਸਨ ੍ਟ , ਹਰਪ੍ਰੀਤ ਸਿੰਘ, ਪਵਨ ਆਹੂਜਾ, ਅਮਨ ਮਹਿੰਦੀ ਆਦਿ ਅਧਿਕਾਰੀ ਹਾਜ਼ਰ ਸਨ।