ਸ਼੍ਰੀ ਅਜੈ ਗਾਂਧੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮੋਗਾ ਵੱਲੋਂ ਪ੍ਰੈੂਸ ਕਾਨਫੰਰਸ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 26-09-2024 ਨੂੰ ਜਰਨੈਲ ਸਿੰਘ ਉਰਫ ਬਿੱਟੂ ਪੁੱਤਰ
ਮਾਨ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਮਿਤੀ 23-09-2024 ਨੂੰ ਉਸਦਾ ਭਰਾ ਕਰਨੈਲ ਸਿੰਘ ਉਰਫ ਕੈਲਾ ਪੁੱਤਰ ਮਾਨ ਸਿੰਘ ਸਮੇਤ ਆਪਣੇ ਦੋਨੋ ਲੜਕਿਆ ਉਮਰ 12 ਸਾਲ ਅਤੇ 09 ਸਾਲ ਦੇ ਨਾਲ ਪਿੰਡ ਰੌਤਾ ਤੋ ਆਪਣੇ ਘਰ ਪੱਤੋ ਹੀਰਾ ਸਿੰਘ ਨੂੰ ਆ ਰਿਹਾ ਸੀ ਤਾਂ ਜਦ ਉਹ ਰੌਤੇ ਵਾਲੀ ਕੱਸੀ ਤੋ ਥੋੜਾ ਅੱਗੇ ਮੋੜ ਪਰ ਪੁੱਜਾ ਤਾਂ ਇੰਦਰਜੀਤ ਸਿੰਘ ਉਰਫ ਸਨੀ ਨੇ ਸਮੇਤ ਸਾਥੀ ਦੋਸ਼ੀ (ਜੁਵੇਨਾਈਲ) ਦੇ ਉਸਦੇ ਭਰਾ ਨੂੰ ਰੋਕ ਕੇ ਤੇਜਤਾਰ ਹਥਿਆਰਾਂ (ਖੰਡਾ ਅਤੇ ਕਿਰਪਾਨ) ਨਾਲ ਸੱਟਾਂ ਮਾਰੀਆਂ। ਕਰਨੈਲ ਸਿੰਘ ਉਕਤ ਦੀ ਮਿਤੀ 25-09-2024 ਨੂੰ ਦੌਰਾਨੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਵਿਖੇ ਮੌਤ ਹੋ ਗਈ।ਉਕਤ ਦੋਨੋ ਦੋਸ਼ੀ ਵਾਰਦਾਤ ਤੋ ਬਾਅਦ ਫਰਾਰ ਹੋ ਗਏ ਸਨ, ਵਜ੍ਹਾ ਰੰਜਿਸ਼ ਇਹ ਹੈ ਕਿ ਮੁਦੱਈ ਮੁਕੱਦਮਾ ਅਤੇ ਉਸ ਦੇ ਸਾਥੀਆਂ ਦਾ ਗੁਰਦੁਵਾਰਾ ਸਾਹਿਬ ਦੀ ਜਮੀਨ, ਪ੍ਰਬੰਧਾਂ ਅਤੇ ਪੈਸਿਆ ਦੇ ਹਿਸਾਬ ਕਿਤਾਬ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਤੋ ਹੀ ਲੜਾਈ-ਝਗੜਾ ਚਲਦਾ ਹੈ ਅਤੇ ਮੁਦੱਈ ਮੁਕੱਦਮਾ ਅਤੇ ਉਸ ਦੇ ਭਰਾ ਵੱਲੋ ਉਕਤ ਦੋਸ਼ੀਆਂ ਖਿਲਾਫ ਲੜਾਈ ਝਗੜਾ ਕਰਨ ਸਬੰਧੀ ਪਹਿਲਾਂ ਵੀ ਦੋ ਮੁਕੱਦਮੇ ਦਰਜ ਕਰਵਾਏ ਗਏ ਸਨ, ਇਸੇ ਵਜਾ ਕਰਕੇ ਹੀ ਉਕਤ ਦੋਸ਼ੀਆਂ ਵੱਲੋ ਕਰਨੈਲ ਸਿੰਘ ਦੇ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਹੈ। ਜਿਸਤੇ ਮੁਦੱਈ ਜਰਨੈਲ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 157 ਮਿਤੀ 26.09.2024 ਅ/ਧ 103,3(5) ਭਂਸ਼ ਥਾਣਾ ਨਿਹਾਲ ਸਿੰਘ
ਵਾਲਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ। ਦੋਸ਼ੀਆਂ ਨੂੰ ਕਾਬੂ ਕਰਨ ਲਈ ਸ਼੍ਰੀ ਅਜੈ ਗਾਂਧੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ, ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਮੋਗਾ ਅਤੇ ਸ਼੍ਰੀ ਅਨਵਰ ਅਲੀ ਪੀ.ਪੀ.ਐਸ ਉੱਪ ਕਪਤਾਨ ਪੁਲਿਸ, ਸ.ਬ ਡਵੀਜਨ ਨਿਹਾਲ ਸਿੰਘ ਵਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਹੋਏ ਕਤਲ ਦੇ ਦੋਸ਼ੀ ਇੰਦਰਜੀਤ ਸਿੰਘ ਉਰਫ ਸ਼ਨੀ ਪੁੱਤਰ ਅਮਨਦੀਪ ਸਿੰਘ ਵਾਸੀ ਪੱਤੋ ਹੀਰਾ ਸਿੰਘ ਸਾਥੀ ਦੋਸ਼ੀ (ਜੁਵੇਨਾਈਲ) ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰ ਦੋਸ਼ੀਆਨ
ਲੜੀ ਨੰ ਦੋਸ਼ੀ ਦਾ ਨਾਮ ਬ੍ਰਾਮਦਗੀ
1. ਇੰਦਰਜੀਤ ਸਿੰਘ ਉਰਫ ਸ਼ਨੀ ਖੰਡਾ ਲੋਹਾ
2. ਜੁਵੇਨਾਈਲ ਕਿਰਪਾਨ
ਦੋਸ਼ੀਆਂ ਖਿਲਾਫ ਪਹਿਲਾਂ ਦਰਜ ਮੁਕੱਦਮੇਂ:-
ਦੋਸ਼ੀ ਇੰਦਰਜੀਤ ਸਿੰਘ ਉਰਫ ਸ਼ਨੀ:- 1. ਮੁਕੱਦਮਾ ਨੰਬਰ 157 ਮਿਤੀ 12-11-2023 ਅ/ਧ 325,323,
427, 148,149 ਥਾਣਾ ਨਿਹਾਲ ਸਿੰਘ ਵਾਲਾ
2. ਮੁਕੱਦਮਾ ਨੰਬਰ 18 ਮਿਤੀ 17-02-2024 ਅ/ਧ 452,324,34
ਥਾਣਾ ਨਿਹਾਲ ਸਿੰਘ ਵਾਲਾ
ਜੁਵੇਨਾਈਲ:- 1. ਮੁਕੱਦਮਾ ਨੰਬਰ 157 ਮਿਤੀ 12-11-2023 ਅ/ਧ 325,323,
427,148,149 ਥਾਣਾ ਨਿਹਾਲ ਸਿੰਘ ਵਾਲਾ