ਸੁਨਾਮ : ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਅਤੇ ਅਗਰਵਾਲ ਸਭਾ ਦੇ ਸੂਬਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਆਖਿਆ ਕਿ ਮੁਲਕ ਦੀ ਤਰੱਕੀ ਵਿੱਚ ਅਗਰਵਾਲ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਾਰੋਬਾਰੀ ਹਰ ਵਰ੍ਹੇ ਕਰੋੜਾਂ ਰੁਪਏ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਅਦਾ ਕਰ ਰਹੇ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ। ਅਗਰਵਾਲ ਸਭਾ ਦੇ ਸੂਬਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਨਿੱਚਰਵਾਰ ਨੂੰ ਸੁਨਾਮ ਵਿਖੇ ਮਹਾਰਾਜਾ ਅਗਰਸੈਨ ਜੈਅੰਤੀ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਅਗਰਸੈਨ ਜੈਅੰਤੀ ਸੁਨਾਮ ਵਿਖੇ ਪੰਜ ਅਕਤੂਬਰ ਨੂੰ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਅਗਰਵਾਲ ਸਭਾ ਸੁਨਾਮ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ ਅਤੇ ਚੇਅਰਮੈਨ ਪ੍ਰੇਮ ਗੁਪਤਾ ਨੇ ਕਿਹਾ ਕਿ ਰਾਸ਼ਟਰ ਹਿੱਤ ਤੋਂ ਬਾਅਦ ਪੰਜਾਬ ਅਗਰਵਾਲ ਸਭਾ ਦਾ ਉਦੇਸ਼ ਸਮਾਜ ਨੂੰ ਇਕਜੁੱਟ ਕਰਕੇ ਸਮੱਸਿਆਵਾਂ ਅਤੇ ਬੁਰਾਈਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਨਾਮ ਅਗਰਵਾਲ ਸਭਾ ਵੱਲੋਂ ਜਨਮ ਦਿਹਾੜੇ ਨੂੰ ਲੈ ਕੇ ਪੂਰੇ ਉਤਸ਼ਾਹ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇੱਥੇ ਹੋਣ ਵਾਲਾ ਸਮਾਗਮ ਆਪਣੇ ਆਪ ਵਿੱਚ ਇਤਿਹਾਸਕ ਹੋਵੇਗਾ। ਇਸ ਮੌਕੇ ਆਰ.ਐਨ.ਕਾਂਸਲ, ਮੋਹਨ ਲਾਲ ਗਰਗ (ਜ਼ਿਲ੍ਹਾ ਪ੍ਰਧਾਨ), ਨਰੇਸ਼ ਭੋਲਾ, ਪੁਨੀਤ ਮਿੱਤਲ, ਸੰਦੀਪ ਗਰਗ, ਮੁਨੀਸ਼ ਗਰਗ, ਅਸ਼ੋਕ ਕਾਂਸਲ, ਸਾਹਿਲ ਕਾਂਸਲ, ਰਾਮ ਸਰੂਪ, ਪਰਵਿੰਦ ਜੈਨ, ਸ਼ਸ਼ੀ ਗਰਗ, ਸੁਰੇਸ਼ ਕੁਮਾਰ ਪਰਵੀਨ ਬਿੱਟੂ ਆਦਿ ਹਾਜ਼ਰ ਸਨ ।