ਮਾਲੇਰਕੋਟਲਾ : ਸ੍ਰੀ ਰਾਮਲੀਲਾ ਗੋਪਾਲ ਸੰਕੀਰਤਨ ਮੰਡਲ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਛੇਵੇਂ ਦਿਨ ਰਾਮ ਦੇ ਬਨਵਾਸ ਦੀ ਲੀਲਾ ਦਿਖਾਈ ਗਈ ਜਿਸ ਵਿੱਚ ਸ੍ਰੀ ਰਾਮ ਅਤੇ ਲਕਸ਼ਮਣ ਮਾਤਾ ਸੀਤਾ ਸਮੇਤ ਜੰਗਲ ਵਿੱਚ ਚਲੇ ਗਏ, ਕੌਸ਼ੱਲਿਆ ਮਾਤਾ ਰੋਣ ਲੱਗੀ, ਅਯੁੱਧਿਆ ਵਾਸੀਆਂ ਨੇ ਵੰਨ ਕੋ ਚਲੋ ਜੀ ਮੇਰੇ ਵੀਰ, ਐ ਲਕਸ਼ਣ ਜੀ ਆਦਿ ਵਿਰਾਗਮਈ ਗੀਤਾਂ ਨੂੰ ਦੇਖ ਕੇ ਰਾਮਲੀਲਾ ਦੇਖਣ ਆਏ ਦਰਸ਼ਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਭਗਵਾਨ ਸ੍ਰੀ ਰਾਮ, ਸੀਤਾ ਲਕਸ਼ਣ ਜੀ ਬਨਵਾਸ ਵਿੱਚ ਚਲੇ ਗਏ ਅਤੇ ਮੁਹੱਲਾ ਤਪਾ 'ਚ ਧਰਮਿੰਦਰ ਧੀਮਾਨ ਪੱਪੂ ਦੇ ਘਰ ਪਹੁੰਚੇ, ਜਿੱਥੇ ਕੀਰਤਨ ਮਈ ਭਜਨ ਗਾਏ ਗਏ 'ਬੋਲ ਕਾਗਾ ਮੇਰੇ ਰਾਮ, ਰਾਮ ਆਜ ਰਹੋ ਵਰਗੇ ਭਜਨਾਂ ਨਾਲ ਕੀਰਤਨ ਕੀਤਾ ਗਿਆ। ਧੀਮਾਨ ਪਰਿਵਾਰ ਵੱਲੋਂ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਰੂਪੀ ਭੰਡਾਰਾ ਵਰਤਾਇਆ ਗਿਆ। ਸ੍ਰੀ ਗੋਪਾਲ ਸੰਕੀਰਤਨ ਮੰਡਲ ਵੱਲੋਂ ਧੀਮਾਨ ਪਰਿਵਾਰ ਦਾ ਧੰਨਵਾਦ ਕੀਤਾ ਗਿਆ।