ਸੂਬਾ ਸਰਕਾਰ ਹਰਕਤਾਂ ਤੋ ਬਾਜ਼ ਆਵੇ- ਲੱਖਾ ਪਾਇਲ
ਖੰਨਾ : ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਵਲੋ ਅੱਜ ਆਪਣੀ ਰਿਹਾਇਸ਼ ਉੱਤੇ ਕੀਤੀ ਇਕ ਪ੍ਰੈਸ ਕਾਨਫਰੰਸ ਨੂੰ ਮੁਖ਼ਾਤਬ ਹੁੰਦਿਆ ਮੌਜੂਦਾ ਪੰਜਾਬ ਸਰਕਾਰ ਵਲੋ ਪੰਚਾਇਤੀ ਚੋਣਾਂ ਚ ਕੀਤੀ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਡਟ ਕਿ ਲੜਾਈ ਲੜਨ ਦਾ ਐਲਾਨ ਕੀਤਾ ਹੈ। ਸਾਬਕਾ ਮੰਤਰੀ ਨੇ ਦੋਸ਼ ਲਾਇਆ ਕਿ ਪੰਚਾਇਤ ਮੰਤਰੀ ਸਰਦਾਰ ਤਰੁਣਪ੍ਰੀਤ ਸੌਂਦ ਦੀ ਸ਼ਹਿ ਉੱਤੇ ਅਫ਼ਸਰਸ਼ਾਹੀ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬਿਨਾ ਕਿਸੇ ਕਰਨ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋ ਐਸਡੀਐਮ ਤੇ ਡਿਪਟੀ ਕਮਿਸ਼ਨਰ ਨੂੰ ਇਸ ਧੱਕੇਸ਼ਾਹੀ ਤੋ ਵਾਕਿਫ ਕਰਵਾ ਦਿੱਤਾ ਗਿਆ ਹੈ। ਇਕ ਸਵਾਲ ਦੇ ਜਵਾਬ ਚ ਉਹਨਾਂ ਇਸ ਸੰਬੰਧੀ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਏ ਜਾਣ ਦੀ ਗੱਲ ਵੀ ਅਖੀ। ਉਹਨਾਂ ਪਿੰਡ ਘੁੰਗਰਾਲੀ ਚ ਕਾਂਗਰਸੀ ਉਮੀਦਵਾਰਾਂ ਦੇ ਪੱਤਰ ਰੱਦ ਕਿਤੇ ਜਾਣ ਦੀ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕੇ ਆਪ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਆਖਿਆ ਕਿ ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵਿਗੜੀ ਹੋਈ ਹੈ। ਸਰਦਾਰ ਕੋਟਲੀ ਨੇ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਨੂੰ ਵੀ ਚੇਤਾਵਨੀ ਦਿਤੀ ਕਿ ਉਹ ਅਪਣੀਆਂ ਹਰਕਤਾਂ ਤੋ ਬਾਜ਼ ਆਉਣਾ ਨਹੀਂ ਤਾ ਉਹਨਾਂ ਨੂੰ ਵੀ ਕਾਨੂੰਨੀ ਲੜਾਈ 'ਚ ਕੋਰਟ ਦੀਆਂ ਪੌੜੀਆਂ ਚੜਾਈਆਂ ਜਾਣਗੀਆਂ। ਉਹਨਾਂ ਕਿਹਾ ਕੇ ਉਹ ਲੋਕਾਂ ਨਾਲ ਡਟ ਕਿ ਖੜੇ ਹਨ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਸਮਰਾਲਾ ਵਿਧਾਨ ਸਭਾ ਹਲਕੇ 'ਤੇ ਪਾਇਲ ਹਲਕੇ ਦੇ ਪਿੰਡਾਂ 'ਚ ਹੋਇਆ ਧਕੇਸਾਹੀਆ ਦਾ ਜ਼ਿਕਰ ਕਰਦਿਆ ਸੂਬਾ ਸਰਕਾਰ ਨੂੰ ਹਰਕਤਾਂ ਤੋ ਬਾਜ਼ ਆਉਣ ਦੀ ਨਸੀਹਤ ਦਿਤੀ। ਉਹਨਾਂ ਅਫ਼ਸਰਸ਼ਾਹੀ ਦੀਆਂ ਧਕੇਸਾਹੀਆ ਨੂੰ ਲੈ ਕਿ ਵੀ ਪੰਜਾਬ ਸਰਕਾਰ ਨੂੰ ਆੜੇ ਹਾਥੀ ਲਿਆ। ਉਹਨਾਂ ਪਾਰਟੀ ਵਰਕਰਾਂ ਤੇ ਆਮ ਲੋਕਾਂ ਨੂੰ ਡਟ ਕਿ ਪੰਚਾਇਤੀ ਚੋਣਾਂ 'ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਹੋਰਨਾਂ ਤੋ ਇਲਾਵਾ ਇਸ ਪ੍ਰੈਸ ਕਾਨਫਰੈਸ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਦਿਹਾਤੀ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਤੇ ਹਰਿੰਦਰ ਸਿੰਘ ਰਿੰਟਾ ਕਨੈਚ ਵੀ ਮਜੂਦ ਸਨ।