ਲੋਕਾਂ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੇ ਲਾਈ ਮੋਹਰ : ਗੁਰਪ੍ਰੀਤ ਸਿੰਘ ਮਲੂਕਾ
ਬਠਿੰਡਾ : ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਹਰਿਆਣਾ ਦੇ ਲੋਕਾਂ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਚ ਭਰੋਸਾ ਪ੍ਰਗਟ ਕੀਤਾ ਅਤੇ ਕਾਂਗਰਸ ਤੇ ਦੂਜੇ ਵਿਰੋਧੀ ਦਲਾ ਦੀ ਫੁੱਟ ਪਾਉ ਨੀਤੀ ਤੇ ਲੋਕਾਂ ਨੂੰ ਜਾਤੀ ਦੇ ਅਧਾਰ ਤੇ ਵੰਡਣ ਵਾਲੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਆਗੂ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਬੀਬਾ ਪਰਮਪਾਲ ਕੌਰ ਸਿੱਧੂ ਅਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਹਰਿਆਣਾ ਚ ਭਾਜਪਾ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਕੀਤਾ ਉਕਤ ਆਗੂਆਂ ਨੇ ਕਿਹਾ ਕੇ ਹਰਿਆਣਾ ਚ ਭਾਜਪਾ ਨੇ 10 ਸਾਲਾਂ ਦੇ ਕਾਰਜਕਲ ਚ ਚੋਤਰਫਾ ਵਿਕਾਸ ਕਰਵਾਇਆ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਕਮਾਲ ਕਰ ਦਿ ਖਾਇਆ ਹੈ। ਇਹ ਜਿੱਤ ਲੋਕਾਂ ਦੇ ਭਰੋਸੇ, ਵਿਸ਼ਵਾਸ਼ ਅਤੇ ਭਾਜਪਾ ਦੀਆਂ ਨੀਤੀਆਂ ਦੀ ਹੋਈ ਹੈ ਹਰਿਆਣਾ ਚ ਭਾਜਪਾ ਸਰਕਾਰ ਬਣਨ ਤੋਂ ਬਾਦ ਰਿਸ਼ਵਤ ਖ਼ੋਰੀ ਨੂੰ ਨੱਥ ਪਾਈ ਗਈ ਸੂਬੇ ਚ ਅਫਸਰ ਸ਼ਾਹੀ ਨੂੰ ਜਵਾਬ ਦੇ ਬਣਾਇਆ ਗਿਆ ਡਬਲ ਇੰਜਣ ਦੀ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਲੋਕਾਂ ਨੇ ਤੀਜੀ ਵਾਰ ਭਾਜਪਾ ਦੇ ਹੱਕ ਚ ਫ਼ਤਵਾ ਦਿੱਤਾ ਹੈ ਭਾਜਪਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਦੇ ਮੂਲ ਮੰਤਰ ਤੇ ਹੀ ਕੰਮ ਕਰਦੀ ਹੈ ਦੂਜੇ ਪਾਸੇ ਰਾਹੁਲ ਗਾਂਧੀ ਵੱਲੋਂ ਲੋਕਾਂ ਨੂੰ ਜਾਤੀ ਦੇ ਅਧਾਰ ਤੇ ਵੰਡਣ ਦੀ ਨਾਕਾਰਤਮਕ ਰਾਜਨੀਤੀ ਕੀਤੀ ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਵੀ ਲੋਕਾਂ ਦੇ ਮੁੱਧੇ ਨਹੀਂ ਚੁੱਕੇ ਤੇ ਕਾਂਗਰਸ ਦਾ ਪੂਰਾ ਚੋਣ ਅਭਿਆਨ ਦਲਿਤ ਤੇ ਪਿਛੜੇ ਵਰਗ ਜਾਟ ਭਾਈਚਾਰੇ ਚ ਵੰਡੀਆ ਪਾਉਣ ਤੱਕ ਸੀਮਤ ਰਿਹਾ ਲੋਕਾਂ ਨੇ ਸੂਬੇ ਚ ਭਾਜਪਾ ਦੀ ਸਭ ਨੂੰ ਨਾਲ ਲੈ ਕੇ ਚਲਣ ਅਤੇ ਵਿਕਾਸ ਦੀ ਵਿਚਾਰਧਾਰਾ ਨੂੰ ਚੁਣਿਆ ਭਾਜਪਾ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਪੰਜਾਬ ਚ ਆਉਂਦੇ ਸਮੇਂ ਵਿੱਚ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣੇਗੀ ਅਤੇ ਸੂਬਾ ਤਰੱਕੀ ਦੇ ਰਾਹ ਪਵੇਗਾ। ਉਨ੍ਹਾਂ ਨੇ ਭਾਜਪਾ ਹਾਈ-ਕਮਾਂਡ ਅਤੇ ਹਰਿਆਣਾ ਭਾਜਪਾ ਲੀਡਰਸ਼ਿੱਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਲੋਕ ਨੀਤੀਆਂ ਤੇ ਪਹਿਰਾ ਦੇ ਰਹੀ ਹੈ ਅਤੇ ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਇਸ ਤਰ੍ਹਾਂ ਦੀ ਲਹਿਰ ਚੱਲੇਗੀ। ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਨੇ ਭਾਜਪਾ ਦੀ ਸਮੁੱਚੀ ਲੀਡਰ ਸ਼ਿੱਪ ਅਤੇ ਵਿਸ਼ੇਸ਼ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਭਾਜਪਾ ਯੁਵਾ ਪ੍ਰਧਾਨ ਜੱਸਾ ਭੁੱਚੋ ਬਬੁੱਟਾ ਭਾਈਰੂਪਾ ਗੁਰਜੀਤ ਸਿੰਘ ਗੋਰਾ ਦਿਉਣ ਚਰਨਜੀਤ ਬਰਾੜ ਨਿਰਦੇਵ ਭਾਈਰੂਪਾ ਸਿਕੰਦਰ ਹਰਰਾਏਪੁਰ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਵੀ ਭਾਜਪਾ ਦੀ ਜਿੱਤ ਤੇ ਖੁਸ਼ੀ ਪ੍ਰਗਟ ਕੀਤੀ ਤੇ ਸਮੁੱਚੀ ਜਥੇਬੰਦੀ ਨੂੰ ਵਧਾਈ ਦਿੱਤੀ