ਮਾਲੇਰਕੋਟਲਾ : ਨਗਰ ਕੌਂਸਲ ਮਾਲੇਰਕੋਟਲਾ ਦੀ ਸਫਾਈ ਕਰਮਚਾਰੀ ਯੂਨੀਅਨ ਵਲੋਂ ਪ੍ਰਧਾਨ ਦੀਪਕ ਬੱਗਨ ਦੀ ਅਗਵਾਈ ਹੇਠ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਤੇ ਆਪਣਿਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂ ਗੁਰਮੀਤ ਕੁਮਾਰ ਸਹਾਇਕ ਕਮਿਸ਼ਨਰ (ਜ) ਮਾਲੇਰਕੋਟਲਾ ਅਤੇ ਮਿਉਂਸਪਲ ਇੰਜੀਨੀਅਰ, ਨਗਰ ਕੌਂਸਲ ਮਾਲੇਰਕੋਟਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਰੀ ਦਿੰਦਿਆ ਪ੍ਰਧਾਨ ਦੀਪਕ ਕੁਮਾਰ ਬੱਗਨ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਾਂ ਦਿੱਤੇ ਮੰਗ ਪੱਤਰ ਵਿੱਚ ਮਿਉਸਪਲ ਕਰਮਚਾਰੀਆਂ ਦੀਆਂ ਮੰਗਾਂ ਜਿਸ ਵਿੱਚ ਸਫਾਈ ਸੇਵਕ, ਸਿਵਰਮੈਨ, ਅਤੇ ਡਰਾਈਵਰਾਂ ਨੂੰ ਪੱਕਾ ਕਰਨਾ ਅਤੇ ਪੇ-ਕਮਿਸ਼ਨ ਦਾ ਰਹਿੰਦਾ ਬਾਕਾਇਆ ਜਾਰੀ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ ਬਾਰੇ ਜ਼ਿਕਰ ਕੀਤਾ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀਪਕ ਬੱਗਨ, ਅਸ਼ੋਕ ਕੁਮਾਰ ਸਰਪਰਸਤ, ਚੇਅਰਮੈਨ ਪਵਨ ਕੁਮਾਰ, ਜਨਰਲ ਸਕੱਤਰ ਕੁਲਦੀਪ ਕੁਮਾਰ, ਮੀਤ ਪ੍ਰਧਾਨ ਬਾਦਲ ਕਲਿਯਾਣ, ਸਲਾਹਕਾਰ ਪ੍ਰੇਮ ਕੁਮਾਰ, ਰਜਿੰਦਰ ਕੁਮਾਰ, ਖਜਾਨਚੀ ਬੰਟੀ ਟਾਂਕ, ਰਿਸ਼ੀ ਮੱਟੂ, ਅਮਿਤ ਟਾਂਕ, ਬਬਲੂ, ਪ੍ਰੇਮ ਚੰਦ, ਪ੍ਰਿੰਸ ਬੱਗਨ, ਰਵਿੰਦਰ ਕੁਮਾਰ, ਸੁਸ਼ੀਲ ਕੁਮਾਰ ਅਤੇ ਸਮੂਹ ਮੁਲਾਜ਼ਮ ਸਾਥੀ ਹਾਜ਼ਰ ਸਨ।